Close
Menu

ਸਿੰਗਾਪੁਰ ‘ਚ 200 ਭਾਰਤੀ ਮਜ਼ਦੂਰਾਂ ਨੂੰ ਮਿਲੀਆਂ ਹਦਾਇਤਾਂ

-- 22 December,2013

ਸਿੰਗਾਪੁਰ—ਸਿੰਗਾਪੁਰ ‘ਚ ਪਿਛਲੇ ਦਿਨੀਂ ਭੜਕੇ ਦੰਗਿਆਂ ਵਿਚ ਕਥਿਤ ਤੌਰ ‘ਤੇ ਸ਼ਾਮਲ 200 ਭਾਰਤੀ ਮਜ਼ਦੂਰਾਂ ਨੂੰ ਉੱਥੋਂ ਦੀ ਪੁਲਸ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਥੋਂ ਦੇ ਅਪਰਾਧਕ ਜਾਂਚ ਵਿਭਾਗ ਵਿਚ ਪੁਲਸ ਤੋਂ ਸਲਾਹ ਲੈਣ ਲਈ ਮਜ਼ਦੂਰ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਪਹੁੰਚੇ। ਇਨ੍ਹਾਂ ਮਜ਼ਦੂਰਾਂ ਨੂੰ ਹਦਾਇਤਾਂ ਦੇਣ ਤੋਂ ਪਹਿਲਾਂ ਭਾਰਤ ਦੇ 56 ਅਤੇ ਬੰਗਲਾਦੇਸ਼ ਦੇ ਇਕ ਮਜ਼ਦੂਰ ਨੂੰ ਵਾਪਸ ਭੇਜਿਆ ਗਿਆ। ਪੁਲਸ ਕਮਿਸ਼ਨਰ ਜੀ ਜੂ ਹੀ ਨੇ ਕਿਹਾ ਕਿ ਪੁਲਸ ਵੱਲੋਂ ਚਿਤਾਵਨੀ ਆਮ ਤੌਰ ‘ਤੇ ਮੁਕੱਦਮੇ ਦੀ ਥਾਂ ‘ਤੇ ਜਾਰੀ ਕੀਤੀ ਜਾਂਦੀ ਹੈ, ਇਸ ਦਾ ਮਤਲਬ ਹੁੰਦਾ ਹੈ ਕਿ ਅਪਰਾਧ ਨੂੰ ਅੰਜ਼ਾਮ ਦਿੱਤਾ ਗਿਆ ਹੋ ਸਕਦਾ ਹੈ ਪਰ ਕੋਈ ਸਬੂਤ ਨਾ ਹੋਣ ਕਾਰਨ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਸਕਦੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ, ਉਨ੍ਹਾਂ ਨੇ ਦੰਗਿਆਂ ਵਿਚ ਅਸਿੱਧੇ ਅਤੇ ਦੁਰਘਟਨਾ ਕਾਰਨ ਇਸ ਵਿਚ ਭੂਮਿਕਾ ਨਿਭਾਈ ਗਈ ਹੋ ਸਕਦੀ ਹੈ, ਜਦੋਂ ਕਿ ਵਾਪਸ ਭੇਜੇ ਗਏ ਮਜ਼ਦੂਰਾਂ ਦੀ ਹਿੰਸਾ ਵਿਚ ਸਿੱਧੀ ਭੂਮਿਕਾ ਸੀ।

Facebook Comment
Project by : XtremeStudioz