Close
Menu

ਸਿੰਗਾਪੁਰ ਦੇ ਪਿਤਾਮਾ ਲੀ ਕੁਆਨ ਦਾ ਦੇਹਾਂਤ

-- 24 March,2015

ਸਿੰਗਾਪੁਰ, ਦੇਸ਼ ਦੀ ਸਿਆਸਤ ਵਿਚ ਅੱਧੀ ਸਦੀ ਤੋਂ ਵੱਧ ਸਮਾਂ ਛਾਏ ਰਹੇ ਤੇ ਸਿੰਗਾਪੁਰ ਦੇ ਪਿਤਾਮਾ ਲੀ ਕੁਆਨ ਯਿਊ ਦਾ ਅੱਜ 91 ਸਾਲ ਦੀ ਉਮਰੇ ਦੇਹਾਂਤ ਹੋ ਗਿਆ। ਇਸ ਆਗੂ ਨੇ ਬਰਤਾਨੀਆ ਦੀ ਬਸਤੀ ਰਹੇ ਇਸ ਮੁਲਕ ਨੂੰ ਆਲਮੀ ਕਾਰੋਬਾਰ ਤੇ ਵਿੱਤੀ ਕੇਂਦਰ ਵਿਚ ਤਬਦੀਲ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਸੀ। ਦੁਨੀਆਂ ਭਰ ਦੇ ਆਗੂਆਂ ਨੇ ਉਨ੍ਹਾਂ ਦੇ ਚਲਾਣੇ ’ਤੇ ਦੁਖ ਪ੍ਰਗਟ ਕੀਤਾ ਹੈ।
ਸਰਕਾਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸਿੰਗਾਪੁਰ ਦੇ ਪਹਿਲੇ ਪ੍ਰਧਾਨ ਮੰਤਰੀ ਲੀ ਨੇ ਸਿੰਗਾਪੁਰ ਦੇ ਜਨਰਲ ਹਸਪਤਾਲ ਵਿਚ ਸਹਿਜੇ ਜਿਹੇ ਪ੍ਰਾਣ ਤਿਆਗ ਦਿੱਤੇ। ਉਨ੍ਹਾਂ ਨੂੰ 5 ਫਰਵਰੀ ਤੋਂ ਨਮੂਨੀਏ ਦੀ ਸ਼ਿਕਾਇਤ ਸੀ।
ਉਨ੍ਹਾਂ ਦੇ ਪੁੱਤਰ ਅਤੇ ਦੇਸ਼ ਦੇ ਵਰਤਮਾਨ ਪ੍ਰਧਾਨ ਮੰਤਰੀ ਲੀ ਹਸਾਇਨ ਲੰੂਗ ਨੇ ਇਕ ਭਾਵਪੂਰਤ ਟੀਵੀ ਸੁਨੇਹੇ ਰਾਹੀਂ ਆਪਣੇ ਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ। ਲੂੰਗ ਨੇ ਕਿਹਾ, ‘‘ਉਨ੍ਹਾਂ ਨੇ ਆਜ਼ਾਦੀ ਲਈ ਲੜਾਈ ਲੜੀ, ਮੁਲਕ ਦੀ ਉਸਾਰੀ ਕੀਤੀ ਤੇ ਸਾਨੂੰ ਸਿੰਗਾਪੁਰੀਏ ਕਹਾਉਣ ਵਿਚ ਮਾਣ ਮਹਿਸੂਸ ਕਰਨ ਲਾਇਆ। ਉਨ੍ਹਾਂ ਵਰਗਾ ਹੋਰ ਕੋਈ ਨਹੀਂ ਹੈ।’’ ਸਿੰਗਾਪੁਰ ਨੇ ਅੱਜ ਤੋਂ 7 ਦਿਨ ਦਾ ਕੌਮੀ ਸੋਗ ਐਲਾਨਿਆ ਹੈ। ਲੀ ਦੀਆਂ ਅੰਤਿਮ ਰਸਮਾਂ 29 ਮਾਰਚ ਨੂੰ ਕੀਤੀਆਂ ਜਾਣਗੀਆਂ। 25-28 ਮਾਰਚ ਤੱਕ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਦੇਹ ਸੰਸਦ ਭਵਨ ਵਿਚ ਰੱਖੀ ਜਾਏਗੀ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ‘‘ਇਤਿਹਾਸ ਦਾ ਮਹਾਨ ਸ਼ਖਸ’, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ‘‘ਏਸ਼ੀਆ ਦੀ ਬਾਕਮਾਲ ਹਸਤੀ’’ ਚੀਨ  ਨੇ ‘ਦ੍ਰਿਸ਼ਟੀਵਾਨ’ ਮਨੁੱਖ ਕਰਾਰ ਦਿੱਤਾ।
ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।

Facebook Comment
Project by : XtremeStudioz