Close
Menu

‘ਸਿੰਘ’ ਨੇ ਕੀਤਾ ਅਜਿਹਾ ਕੰਮ ਕਿ ਮੌਤ ਤੋਂ ਬਾਅਦ ਇੰਗਲੈਂਡ ‘ਚ ਹੋਇਆ ਸਨਮਾਨਤ

-- 23 April,2015

ਲੰਡਨ— ਇਕ ਔਰਤ ਦੀ ਜਾਨ ਬਚਾਉਂਦੇ ਹੋਏ ਆਪਣੀ ਜਾਨ ਦਾਅ ‘ਤੇ ਲਗਾਉਣ ਵਾਲੇ ਸਿੱਖ ਨੌਜਵਾਨ ਨੂੰ ਲੰਡਨ ਦੀ ਪੁਲਸ ਅਤੇ ਮੇਅਰ ਨੇ ਸਨਮਾਨਤ ਕੀਤਾ। ਸਿੰਘ ਸਭਾ ਲੰਡਨ ਗੁਰਦੁਆਰੇ ਵਿਚ 31 ਸਾਲਾ ਸੁਖਵਿੰਦਰ ਸਿੰਘ ਅਤੇ 20 ਹੋਰ ਲੋਕਾਂ ਨੂੰ ਬਹਾਦਰੀ ਲਈ ਸਨਮਾਨਤ ਕੀਤਾ ਗਿਆ। ਸੁਖਵਿੰਦਰ ਸਿੰਘ ਦਾ ਕਤਲ 8 ਜਨਵਰੀ, 2010 ਵਿਚ ਕੁਝ ਹਥਿਆਰਬੰਦ ਲੋਕਾਂ ਨੇ ਉਸ ਸਮੇਂ ਕੀਤਾ ਸੀ, ਜਦੋਂ ਉਹ ਇਕ ਔਰਤ ਨੂੰ ਬਚਾਉਂਦਾ ਹੋਇਆ ਉਨ੍ਹਾਂ ਨਾਲ ਭਿੜ ਗਿਆ ਸੀ। ਉਸ ਦੀ ਇਸ ਬਹਾਦਰੀ ਨੂੰ ਪੰਜ ਸਾਲਾਂ ਬਾਅਦ ਸਨਮਾਨਤ ਕੀਤਾ ਗਿਆ। ਸਿੱਖ ਭਾਈਚਾਰੇ ਨੇ ਇਸ ‘ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਭਾਈਚਾਰੇ ਲਈ ਅੱਜ ਮਾਣ ਵਾਲਾ ਦਿਨ ਹੈ।

Facebook Comment
Project by : XtremeStudioz