Close
Menu

ਸਿੰਧੂ ਦੀ ਸਨਸਨੀਖੇਜ਼ ਹਾਰ, ਸਾਇਨਾ ਦੂਜੇ ਦੌਰ ‘ਚ

-- 16 October,2013

ਓਡੇਂਸੋ-ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਭਾਰਤ ਦੀ ਪੀ. ਵੀ. ਸਿੰਧੂ ਜਾਪਾਨ ਦੀ ਇਰੋਕੋ ਹਿਰੋਸੇ ਨਾਲ ਬੁੱਧਵਾਰ ਨੂੰ ਲਗਾਤਾਰ ਗੇਮਾਂ ‘ਚ 19-21, 20-22 ਨਾਲ ਹਾਰ ਕੇ ਡੈੱਨਮਾਰਕ ਓਪਨ ਬੈੱਡਮਿੰਟਨ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ ਜਦੋਂਕਿ ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਸਾਇਨਾ ਨੇਹਵਾਲ ਨੇ ਆਸਾਨ ਜਿੱਤ ਦੇ ਨਾਲ ਦੂਜੇ ਦੌਰ ‘ਚ ਪ੍ਰਵੇਸ਼ ਕਰ ਲਿਆ। ਪਿਛਲੀ ਚੈਂਪੀਅਨ ਸਾਇਨਾ ਨੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਬੁਲਗਾਰੀਆ ਦੀ ਸਟੇਫਨੀ ਸਟੋਏਵਾ ਨੂੰ ਸਿਰਫ 27 ਮਿੰਟ ‘ਚ 21-16, 21-12 ਨਾਲ ਹਰਾਇਆ। ਸਾਇਨਾ ਨੇ ਮੈਚ ‘ਚ 11 ਸਮੈਸ਼ ਵਿਨਰ ਅਤੇ 14 ਨੈੱਟ ਵਿਨਰ ਲਗਾਏ। ਸਾਇਨਾ ਦਾ ਅਗਲੇ ਦੌਰ ‘ਚ ਸਕਾਟਲੈਂਡ ਦੀ ਕ੍ਰਿਸਟੀ ਗਿਲਮੁਰ ਨਾਲ ਮੁਕਾਬਲਾ ਹੋਵੇਗਾ। ਭਾਰਤ ਦੇ ਆਰ. ਐੱਮ. ਵੀ. ਗੁਰੂਸਾਈਂਦੱਤ, ਪਰੂਪੱਲੀ ਕਸ਼ਿਅਪ ਅਤੇ ਅਜੇ ਜੈਰਾਮ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਪੁਰਸ਼ ਸਿੰਗਲ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ। ਪਰ ਮਹਿਲਾ ਸਿੰਗਲ ਵਿਚ ਅਰੁੰਧਤੀ ਪੰਤਵਾਨੇ ਅਤੇ ਪੁਰਸ਼ ਡਬਲਜ਼ ਵਿਚ ਮਨੂ ਅਤਰੀ ਅਤੇ ਸੁਮਿਤ ਰੈੱਡੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Facebook Comment
Project by : XtremeStudioz