Close
Menu

ਸਿੰਧੂ ਨੇ ਰਚਿਆ ਇਤਿਹਾਸ, ਕਾਂਸੇ ਦਾ ਤਮਗਾ ਕੀਤਾ ਪੱਕਾ

-- 09 August,2013

Sindhu2LL

ਗਵਾਂਗਝੂ (ਚੀਨ)- 9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਭਾਰਤ ਦੀ ਨਵੀਂ ਸਟਾਰ ਪੀ.ਵੀ. ਸਿੰਧੂ ਨੇ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਚੀਨ ਦੀ ਛਿਜ਼ੀਆਨ ਵਾਂਗ ਨੂੰ ਸ਼ੁੱਕਰਵਾਰ ਨੂੰ ਲਗਾਤਾਰ ਸੈੱਟਾਂ ਵਿਚ 21-18, 21-17 ਨਾਲ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰਨ ਦੇ ਨਾਲ ਹੀ ਦੇਸ਼ ਲਈ ਕਾਂਸੇ ਦਾ ਤਮਗਾ ਪੱਕਾ ਕਰ ਦਿੱਤਾ।
ਭਾਰਤ ਆਪਣੀ ਨੰਬਰ ਇਕ ਖਿਡਾਰੀ ਸਾਇਨਾ ਨੇਹਾਵਲ ਤੇ ਪਰੂਪਲੀ ਕਸ਼ਯਪ ਦੀ ਕੁਆਰਟਰ ਫਾਈਨਲ ਵਿਚ ਹਾਰ ਦੇ ਨਾਲ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬਿਆ ਹੋਇਆ ਸੀ ਪਰ ਸਿੰਧੂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਇਕ ਹੋਰ ਚੀਨੀ ਖਿਡਾਰਨ ਨੂੰ ਡੇਰ ਕਰਕੇ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰਨ ਹੋਣ ਦਾ ਮਾਣ ਹਾਸਲ ਕੀਤੀ।

Facebook Comment
Project by : XtremeStudioz