Close
Menu

ਸਿੰਧੂ ਵਿਸ਼ਵ ਚੈਂਪੀਅਨਸ਼ਿਪ ਦੇ ਤੀਜੇ ਦੌਰ ‘ਚ, ਤਰੁਣ, ਵਿਸ਼ਣੂ ਦੀ ਜੋੜੀ ਬਾਹਰ

-- 07 August,2013

images (2)

ਗਵਾਂਗਝੂ-7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਭਾਰਤ ਦੀ ਉਭਰਦੀ ਹੋਈ ਬੈੱਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਬੁੱਧਵਾਰ ਨੂੰ ਇੱਥੇ ਸਖ਼ਤ ਮੁਕਾਬਲੇ ਵਿਚ ਜਾਪਾਨ ਦੀ ਕਾਓਰੀ ਇਮਾਬੁੱਪੁ ਨੂੰ ਹਾਰਕੇ ਵਿਸ਼ਵ ਬੈੱਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲ ਵਰਗ ‘ਚ ਤੀਜੇ ਦੌਰ ਵਿਚ ਜਗ੍ਹਾ ਬਣਾਈ। ਮਈ ਵਿਚ ਮਲੇਸ਼ੀਆ ਗ੍ਰਾਂ ਪ੍ਰੀ ਦਾ ਖ਼ਿਤਾਬ ਜਿੱਤਣ ਵਾਲੀ 10ਵੀਂ ਰੈਂਕਿੰਗ ਪ੍ਰਾਪਤ ਸਿੰਧੂ ਨੇ ਇਕ ਘੰਟਾ ਅਤੇ 11 ਮਿੰਟ ਤੱਕ ਚਲੇ ਦੂਜੇ ਦੌਰ ਦੇ ਮੁਕਾਬਲੇ ਵਿਚ ਗ਼ੈਰ ਰੈਂਕਿੰਗ ਕਾਓਰੀ ਨੂੰ 21-19, 19-21, 21-17 ਨਾਲ ਹਰਾਇਆ। ਵਿਸ਼ਵ ਚੈਂਪੀਅਨਸ਼ਿਪ ਵਿਚ ਕਦਮ ਰੱਖ ਵਾਲੀ ਸਿੰਧੂ ਦੀ ਅੱਗੇ ਦੀ ਰਾਹੀ ਸੌਖੀ ਨਹੀਂ ਹੈ ਕਿਉਂਕਿ ਅਗਲੇ ਦੌਰ ਵਿਚ ਉਸ ਨੂੰ ਚੀਨ ਦੀ ਦੂਜੀ ਰੈਂਕਿੰਗ ਪ੍ਰਾਪਤ ਯਿਹਾਨ ਵੈਂਗ ਅਤੇ ਇੰਡੋਨੇਸ਼ੀਆ ਦੇ ਬੇਲਾਟ੍ਰਿਕਸ ਮਨੁਪਾਤੀ ਦੇ ਦਰਮਿਆਨ ਹੋਣ ਵਾਲੇ ਮੈਚ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ।

Facebook Comment
Project by : XtremeStudioz