Close
Menu

ਸਿੰਧੂ, ਸ਼੍ਰੀਕਾਂਤ ਅਤੇ ਪ੍ਰਣਯ ਜਾਪਾਨ ਓਪਨ ਦੇ ਦੂਜੇ ਦੌਰ ‘ਚ

-- 11 September,2018

ਟੋਕਿਓ : ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੂੰ ਜਾਪਾਨ ਦੇ ਮਹਿਲਾ ਸਿੰਗਲ ਦੇ ਪਹਿਲੇ ਦੌਰ ਵਿਚ ਬੇਹੱਦ ਮਿਹਨਤ ਕਰਨੀ ਪਈ ਜਦਕਿ ਕਿਦਾਂਬੀ ਸ਼੍ਰੀਕਾਂਤ ਅਥੇ ਐੱਚ. ਐੱਸ. ਪ੍ਰਣਯ ਨੇ ਆਸਾਨ ਜਿੱਤ ਦੇ ਨਾਲ ਪੁਰਸ਼ ਸਿੰਗਲ ਦੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ। ਤੀਜਾ ਦਰਜਾ ਪ੍ਰਾਪਤ ਸਿੰੰਧੂ ਨੂੰ ਸਥਾਨਕ ਖਿਡਾਰੀ ਗੈਰ ਦਰਜਾ ਸਯਾਕਾ ਤਾਕਾਸ਼ਾਹੀ ‘ਤੇ 21-17, 7-21, 21-13 ਦੀ ਜਿੱਤ ਦੌਰਾਨ 53 ਮਿੰਟ ਤੱਕ ਜੂਝਣਾ ਪਿਆ। ਸਿੰਧੂ ਨੂੰ ਅਗਲੇ ਦੌਰ ਵਿਚ ਚੀਨ ਦੀ ਫਾਂਗਜੀ ਗਾਓ ਨਾਲ ਭਿੜਨਾ ਹੋਵੇਗਾ ਜਿਸ ਨੇ ਭਾਰਤ ਦੀ ਹੀ ਜੱਕਾ ਵੈਸ਼ਣਵੀ ਰੈੱਡੀ ਨੂੰ 21-10, 21-18 ਨਾਲ ਹਰਾਇਆ। ਏਸ਼ੀਆਈ ਖੇਡਾਂ ਵਿਚ ਇਤਿਹਾਸਕ ਚਾਂਦੀ ਤਮਗੇ ਦੌਰਾਨ ਇਕ ਵਾਰ ਫਿਰ ਫਾਈਨਲ ਵਿਚ ਹਾਰ ਝਲਣ ਵਾਲੀ ਸਿੰਧੂ ਫਾਈਨਲ ਵਿਚ ਹਾਰਨ ਦੇ ਅੜਿਕੇ ਨੂੰ ਤੋੜਨਾ ਚਾਹੇਗੀ।ਸਿੰਧੂ ਨੂੰ ਇਸ ਸਾਲ ਰਾਸ਼ਟਰਮੰਡਲ ਖੇਡ, ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਵਰਗੀ ਵੱਡੀਆਂ ਪ੍ਰਤੀਯੋਗਿਤਾਵਾਂ ਦੇ ਫਾਈਨਲ ਵਿਚ ਹਾਰ ਦੇ ਨਾਲ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਪੁਰਸ਼ ਸਿੰਗਲ ਵਿਚ ਪ੍ਰਣਯ ਨੇ ਏਸ਼ੀਆਈ ਖੇਡਣ ਦੇ ਸੋਨ ਤਮਗਾ ਜੇਤੂ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ ਪਹਿਲੇ ਦੌਰ ਵਿਚ 21-18, 21-17 ਨਾਲ ਹਰਾਇਆ ਜਦਕਿ ਸ਼੍ਰੀਕਾਂਤ ਨੇ ਚੀਨ ਦੇ ਯੁਸ਼ਿਯਾਂਗ ਹੁਯਾਂਗ ਨੂੰ 21-13, 21-15 ਨਾਲ ਹਰਾਇਆ। ਪ੍ਰਣਯ ਨੂੰ ਅਗਲੇ ਦੌਰ ਵਿਚ ਇੰਡੋਨੇਸ਼ੀਆ ਦੇ ਐਂਥੋਨੀ ਸਿਨਿਸੁਕਾ ਨਾਲ ਭਿੜਨਾ ਹੈ ਜਦਕਿ ਸ਼੍ਰੀਕਾਂਤ ਹਾਂਗਕਾਂਗ ਦੇ ਵਿਨਸੇਂਟ ਵੋਂਗ ਵਿੰਗ ਖਿਲਾਫ ਖੇਡੇਗਾ।ਸ਼੍ਰੀਕਾਂਤ ਅਤੇ ਪ੍ਰਣਯ ਦੌਵਾਂ ਦੀ ਏਸ਼ੀਆਈ ਖੇਡਾਂ ਦੇ ਦੂਜੇ ਦੌਰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਦੇ ਸਮੀਰ ਵਰਮਾ ਨੂੰ ਹਾਲਾਂਕਿ ਕੋਰੀਆ ਦੇ ਲੀ ਡੋਂਗ ਕਿਯੁਨ ਖਿਲਾਫ 18-21, 22-20, 10-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਅਸ਼ਵਨੀ ਪੋਨੱਪਾ ਦੀ ਮਿਕਸਡ ਡਬਲ ਜੋੜੀ ਪਹਿਲੇ ਦੌਰ ਵਿਚ ਹਾਰ ਦੇ ਨਾਲ ਬਾਹਰ ਹੋ ਗਈ ਜਦਕਿ ਪ੍ਰਣਯ ਜੈਰੀ ਚੋਪੜਾ ਅਤੇ ਐੱਨ. ਸਿੱਕੀ ਰੈੱਡੀ ਨੇ ਅਗਲੇ ਦੌਰ ਵਿਚ ਜਗ੍ਹਾ ਬਣਾ ਲਈ। ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਅਸ਼ਵਨੀ ਨੂੰ ਯਿਲਊ ਵੈਂਗ ਅਤੇ ਡੋਪਿੰਗ ਹੁਆਂਗ ਦੀ ਚੀਨ ਦੀ ਜੋੜੀ ਖਿਲਾਫ 13-21 17-21 ਨਾਲ ਹਾਰ ਝਲਣੀ ਪਈ ਜਦਕਿ ਚੋਪੜਾ ਅਤੇ ਰੈੱਡੀ ਨੇ ਮੈਥਿਊ ਫੋਗਾਰਟੀ ਅਤੇ ਇਸਾਬੇਲ ਝੋਂਗ ਦੀ ਮਲੇਸ਼ੀਆ ਦੀ ਜੋੜੀ ‘ਤੇ 21-9, 21-6 ਦੀ ਜਿੱਤ ਦੇ ਨਾਲ ਦੂਜੇ ਦੌਰ ਵਿਚ ਜਗ੍ਹਾ ਬਣਾਈ।

Facebook Comment
Project by : XtremeStudioz