Close
Menu

ਸਿੱਕਮ ਫਿਲਮ ਇੰਡਸਟਰੀ ਲਾਂਚ ਕਰੇਗੀ ਪ੍ਰਿਯੰਕਾ

-- 28 April,2017
ਮੁੰਬਈ— ਮਸ਼ਹੂਰ ਅਦਾਕਾਰਾ ਅਤੇ ਫਿਲਮਕਾਰ ਪ੍ਰਿਯੰਕਾ ਚੋਪੜਾ ਸਿੱਕਮ ਫਿਲਮ ਇੰਡਸਟਰੀ ਸ਼ੁਰੂ ਕਰਨਾ ਚਾਹੁੰਦੀ ਹੈ। ਪ੍ਰਿਯੰਕਾ ਨੇ ਦੱਸਿਆ ਕਿ ਉਨ੍ਹਾਂ ਦੀ ਹੋਮ ਪ੍ਰੋਡਕਸ਼ਨ ਪਰਪਲ ਪੇਬਲ ਜੋ ਕਿ ਉਹ ਆਪਣੀ ਮਾਂ ਮਧੂ ਚੋਪੜਾ ਨਾਲ ਰਨ ਕਰਦੀ ਹੈ, ਆਉਣ ਵਾਲੇ ਸਮੇਂ ‘ਚ ਰੀਜਨਲ ਫਿਲਮਾਂ ‘ਤੇ ਵੱਧ ਫੋਕਸ ਕਰੇਗੀ। ਪ੍ਰਿਯੰਕਾ ਨੇ ਦੱਸਿਆ ਕਿ ਉਹ ਬੰਗਾਲੀ ਫਿਲਮਾਂ ਤੋਂ ਇਲਾਵਾ ਕੋਂਕਣੀ ਫਿਲਮ ਵੀ ਬਣਾਵੇਗੀ ਪਰ ਉਸ ਦਾ ਮੇਨ ਫੋਕਸ ਸਿੱਕਮ ‘ਚ ਫਿਲਮ ਇੰਡਸਟਰੀ ਲਾਂਚ ਕਰਨ ਦਾ ਹੈ।
ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਪ੍ਰਿਯੰਕਾ ‘ਬੇਵਾਚ’ ਫਿਲਮ ਦੇ ਪ੍ਰਮੋਸ਼ਨ ‘ਚ ਜੁਟੀ ਹੋਈ ਹੈ। ਇਸ ਤੋਂ ਇਲਾਵਾ ਪ੍ਰਿਯੰਕਾ ਇਨ੍ਹੀਂ ਦਿਨੀਂ ਅਮਰੀਕੀ ਸ਼ੋਅ ‘ਕਵਾਂਟਿਕੋ’ ਕਰਕੇ ਵੀ ਕਾਫੀ ਚਰਚਾ ‘ਚ ਹੈ। ਪੋਸਟਰ ਨੂੰ ਲੈ ਕੇ ਇਹ ਖਬਰਾਂ ਆ ਰਹੀਆਂ ਹਨ ਕਿ ਕੇਟ ਹਡਸਨ ਦੀ ਫਿਲਮ ‘ਆਲਮੋਸਟ ਫੇਮਸ’ ਨਾਲ ਮਿਲਦਾ ਜੁਲਦਾ ਹੈ। ਫਿਲਮ ਸਿਨੇਮਾਘਰਾਂ ‘ਚ 25 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Facebook Comment
Project by : XtremeStudioz