Close
Menu

ਸਿੱਖਾਂ ਨੇ ਬਰਤਾਨਵੀ ਸਰਕਾਰ ਦੇ ਦੋਹਰੇ ਮਾਪਦੰਡਾਂ ‘ਤੇ ਚਿੰਤਾ ਪ੍ਰਗਟ

-- 18 January,2014

ਲੰਡਨ ,18 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਜੂਨ 1984 ‘ਚ ਵਾਪਰੇ ਸਾਕਾ ਨੀਲਾ ਤਾਰਾ ਦੌਰਾਨ ਬਰਤਾਨਵੀ ਸਰਕਾਰ ਵਲੋਂ ਭਾਰਤ ਦੀ ਹਮਾਇਤ ਨੇ ਦੀ ਸ਼ਮੂਲੀਅਤ ਨੇ ਹਰ ਕਿਸੇ ਨੂੰ ਸੋਚਣ ਲਈ ਮਜ਼ਬੂਰ ਕੀਤਾ ਹੈ। ਜਿੱਥੇ ਇੱਕ ਪਾਸੇ ਤਾਂ ਥੈਚਰਸਰਕਾਰ ਵੱਲੋਂ ਉਸ ਸਮੇਂ ਦੀ ਭਾਰਤੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਾ ਸਾਥ ਦਿੱਤੇ ਜਾਣ ਦੀ ਗਵਾਹੀ ਭਰਦੇ ਦਸਤਾਵੇਜ਼ ਸਾਹਮਣੇ ਆਏ ਹਨ, ਉੱਥੇ ਦੂਜੇ ਪਾਸੇ ਖਾਲਿਸਤਾਨੀ ਆਗੂਆਂ ਨੂੰ ਬਰਤਾਨੀਆ ਵੱਲੋਂ ਹੀ ਸਿਆਸੀ ਪਨਾਹ ਵੀ ਦਿੱਤੀ ਗਈ। ਇਨਾਂ ਦੋਹਰੇ ਮਾਪਦੰਡਾਂ ਬਾਰੇ ਸਿੱਖਾਂ ਵਿੱਚ ਡੂੰਘਾ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਗਲਾਸਗੋ ਵਿਖੇ ਸਕਾਟਲੈਂਡ ਦੇ ਸਿੱਖ ਚਿੰਤਕਾਂ ਦੀ ਇਕੱਤਰਤਾ ਹੋਈ। ਇਸ ਸਮੇਂ ਬੋਲਦਿਆਂ ਪ੍ਰਧਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਬਰਤਾਨੀਆ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਵੱਲੋਂ ਭਾਰਤ ਦੀ ਹਮਾਇਤ ਸੰਬੰਧੀ ਸੰਬੰਧੀ ਜਾਰੀ ਹੋਏ ਦਸਤਾਵੇਜ਼ਾਂ ਬਾਰੇ ਜਾਣ ਕੇ ਉਨ੍ਹਾਂ ਨੂੰ ਡੂੰਘਾ ਧੱਕਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਸਕਾਟਲੈਂਡ ਦੇ ਸਿੱਖ ਮੌਜੂਦਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੂੰ ਪੱਤਰ ਵੀ ਲਿਖਣਗੇ ਅਤੇ ਇਸ ਮਾਮਲੇ ਬਾਰੇ ਦਸਤਖਤੀ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਬਰਤਾਨਵੀ ਸਰਕਾਰ ਨੂੰ ਅਪਣਾਏ ਗਏ ਦੋਹਰੇ ਮਾਪਦੰਡਾਂ ਬਾਰੇ ਗਲਤੀ ਦਾ ਅਹਿਸਾਸ ਕਰਵਾਇਆ ਜਾ ਸਕੇ।

Facebook Comment
Project by : XtremeStudioz