Close
Menu

ਸਿੱਖਾਂ ਬਾਰੇ ਤਾਲਮੇਲ ਕਮੇਟੀ ਵੱਲੋਂ ਪੀਡੀਪੀ ਨੂੰ ਸਮਰਥਨ

-- 08 December,2014

ਸ੍ਰੀਨਗਰ, ਆਲ ਪਾਰਟੀ ਸਿੱਖ ਤਾਲਮੇਲ ਕਮੇਟੀ ਦੇ ਵਫ਼ਦ ਨੇ ਵਿਰੋਧੀ ਪਾਰਟੀ ਪੀਡੀਪੀ ਦੇ ਸਰਪ੍ਰਸਤ ਮੁਫਤੀ ਮੁਹੰਮਦ ਸਈਦ ਨੂੰ ਇੱਥੇ ਮਿਲ ਕੇ ਸਿੱਖ ਭਾਈਚਾਰੇ ਵੱਲੋਂ ਚੋਣਾਂ ਵਿੱਚ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਵਫ਼ਦ ਨੇ ਪੀਡੀਪੀ ਦੀ ਇਸ ਗੱਲੋਂ ਪ੍ਰਸੰਸਾ ਕੀਤੀ ਕਿ ਚੋਣ ਮੈਨੀਫੈਸਟੋ ਵਿੱਚ ਘੱਟ ਗਿਣਤੀਆਂ ਲਈ ਕਈ ਭਲਾਈ ਸਕੀਮਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਵਫ਼ਦ ਦੀ ਅਗਵਾਈ ਤਾਲਮੇਲ ਕਮੇਟੀ ਦੇ ਪ੍ਰਧਾਨ ਜਗਮੋਹਨ ਸਿੰਘ ਰੈਣਾ ਨੇ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਵਫ਼ਦ ਵਿੱਚ ਕਸ਼ਮੀਰ ਦੇ ਲਗਪਗ ਸਾਰੇ ਗੁਰਦੁਆਰਿਆਂ ਦੇ ਮੁਖੀ ਸ਼ਾਮਲ ਸਨ।

Facebook Comment
Project by : XtremeStudioz