Close
Menu

ਸਿੱਖਿਆ ਤੇ ਆਮ ਗਿਆਨ ਨਾਲ ਪ੍ਰਦਰਸ਼ਨ ਨਿਖਾਰਨ ‘ਚ ਮਿਲਦੀ ਹੈ ਮਦਦ : ਅਮਿਤਾਭ

-- 02 September,2013

amitabh-bachchan1

ਮੁੰਬਈ – ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਸਿੱਖਿਆ ਤੇ ਆਮ ਗਿਆਨ ਨਾਲ ਅਭਿਨੇਤਾਵਾਂ ਨੂੰ ਆਪਣੇ ਪ੍ਰਦਰਸ਼ਨ ਨੂੰ ਨਿਖਾਰਨ ‘ਚ ਮਦਦ ਮਿਲਦੀ ਹੈ।
ਅਮਿਤਾਭ ਬੱਚਨ ਨੇ ਕਿਹਾ ਕਿ ਮੈਂ ਫਿਲਮਾਂ ‘ਚ ਜੋ ਵੀ ਕਿਰਦਾਰ ਨਿਭਾਉਂਦਾ ਹਾਂ, ਜੇ ਉਸ ਕਿਰਦਾਰ ਨੂੰ ਪੜ੍ਹਨ ਜਾਂ ਸਮਝਣ ‘ਚ ਮੈਨੂੰ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਅਜਿਹੇ ਸਮੇਂ ‘ਚ ਸਿੱਖਿਆ ਤੇ ਆਮ ਗਿਆਨ ਤੁਹਾਡੀ ਮਦਦ ਕਰਦੇ ਹਨ। ਅੱਜ ਦੇ ਦੌਰ ‘ਚ ਮੈਨੂੰ ਕਈ ਫਿਲਮਾਂ ਦੀ ਸਕਰਿਪਟ ਰੋਮਨ ‘ਚ ਪੜ੍ਹਨ ਨੂੰ ਦਿੱਤੀ ਜਾਂਦੀ ਹੈ, ਜੋ ਮੈਨੂੰ ਠੀਕ ਨਹੀਂ ਲੱਗਦੀ ਹੈ। ਮਹਾਨਾਇਕ ਨੇ ਕਿਹਾ ਕਿ ਮੈਂ ਟਵਿਟਰ ਜਾਂ ਫੇਸਬੁੱਕ ‘ਤੇ ਉਸੇ ਤਰ੍ਹਾਂ ਹੀ ਲਿਖਦਾ ਹਾਂ, ਜਿਸ ਨੂੰ ਲੋਕ ਚੰਗੀ ਤਰ੍ਹਾਂ ਪੜ੍ਹ ਸਕਣ।

Facebook Comment
Project by : XtremeStudioz