Close
Menu

ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨੂੰ ਕਰੀਅਰ ਦੀ ਸਹੀ ਸੇਧ ਦੇਣ ਲਈ ਗਾਈਡੈਂਸ ਸੈਲ ਨੂੰ 300 ਕਲੱਸਟਰਜ਼ ਵਿੱਚ ਵੰਡਿਆ

-- 28 August,2015

* ਹਰ ਕਲੱਸਟਰ ਦਾ ਇਕ ਗਾਈਡੈਂਸ ਰਿਸੋਰਸ ਪਰਸਨ ਹੋਵੇਗਾ: ਡਾ.ਚੀਮਾ
*  ਕਰੀਅਰ ਗਾਈਡੈਂਸ ਤੇ ਕਾਊਂਸਲਿੰਗ ਸੈਲ ਵਿਦਿਆਰਥੀਆਂ ਲਈ ਬਣਾਏਗਾ ਦਿਲਖਿੱਚਵੀ ਵੈਬਸਾਈਟ

ਚੰਡੀਗੜ•, 28 ਅਗਸਤ: ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਸਹੀ ਸੇਧ ਦੇਣ ਅਤੇ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਕਲੱਸਟਰ ਪੱਧਰ ‘ਤੇ 300 ਗਾਈਡੈਂਸ ਰਿਸੋਰਸ ਪਰਸਨ ਲਗਾਉਣ ਦਾ ਫੈਸਲਾ ਕੀਤਾ ਹੈ। ਅੱਜ ਇਥੇ ਕਰੀਅਰ ਗਾਈਡੈਂਸ ਤੇ ਕਾਊਂਸਲਿੰਗ ਸੈਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ.ਚੀਮਾ ਨੇ ਸੈਲ ਦੀ ਸਟੇਟ ਕੋਆਰਡੀਨੇਟਰ ਅਤੇ ਗਾਈਡੈਂਸ ਬਿਊਰੋ ਦੀ ਡਿਪਟੀ ਡਾਇਰੈਕਟਰ ਸ੍ਰੀਮਤੀ ਸ਼ਰੂਤੀ ਸ਼ੁਕਲਾ ਨੂੰ 300 ਗਾਈਡੈਂਸ ਰਿਸੋਰਸ ਪਰਸਨ ਲਗਾਉਣ ਦੇ ਨਿਰਦੇਸ਼ ਦਿੱਤੇ।
ਡਾ.ਚੀਮਾ ਨੇ ਦੱਸਿਆ ਕਿ ਇਹ ਕਲੱਸਟਰ ਆਪਣੇ-ਆਪ ਵਿੱਚ ਇਕ ਪੂਰਨ ਸੈਂਟਰ ਹੋਣਗੇ ਜਿਹੜੇ ਵਿਦਿਆਰਥੀਆਂ ਨੂੰ ਅਜੋਕੇ ਮੁਕਾਬਲੇਬਾਜ਼ੀ ਅਤੇ ਰਫਤਾਰ ਦੇ ਯੁੱਗ ਵਿੱਚ ਕਰੀਅਰ ਅਤੇ ਰੋਜ਼ਗਾਰ ਦੀ ਸਹੀ ਚੋਣ ਲਈ ਮਾਰਗ ਦਰਸ਼ਨ ਦਾ ਕੰਮ ਕਰਨਗੇ। ਉਨ•ਾਂ ਕਿਹਾ ਕਿ ਗਲੋਬਲ ਦੌਰ ਵਿੱਚ ਇਹ ਬਹੁਤ ਹੀ ਜ਼ਰੂਰੀ ਬਣ ਜਾਂਦਾ ਹੈ ਕਿ ਵਿਦਿਆਰਥੀਆਂ ਨੂੰ ਉਦਯੋਗਾਂ ਦੀ ਮੰਗ ਅਤੇ ਉਨ•ਾਂ ਦੀਆਂ ਆਪਣੀਆਂ ਰੁੱਚੀਆਂ ਅਤੇ ਸਮਰੱਥਾ ਅਨੁਸਾਰ ਕਰੀਅਰ ਦੀ ਚੋਣ ਕਰਵਾਈ ਜਾਵੇ। ਇਹ ਕਲੱਸਟਰ ਪੱਧਰ ਦੇ ਕਰੀਅਰ ਗਾਈਡੈਂਸ ਯੂਨਿਟ ਇਸ ਦਿਸ਼ਾ ਵਿੱਚ ਅਹਿਮ ਰੋਲ ਨਿਭਾਉਣਗੇ। ਉਨ•ਾਂ ਕਿਹਾ ਕਿ ਵਿਭਾਗ ਵਿਦਿਆਰਥੀਆਂ ਨੂੰ ਇਮਤਿਹਾਨਾਂ ਅਤੇ ਦਾਖਲਿਆਂ ਦੇ ਸਮੇਂ ਵਿੱਚ ਤਨਾਅ ਤੋਂ ਮੁਕਤ ਰੱਖਣ ਅਤੇ ਸਹੀ ਕਰੀਅਰ ਦੀ ਚੋਣ ਲਈ 24 ਘੰਟੇ ਚੱਲਣ ਵਾਲੀ ਹੈਲਪਲਾਈਨ ਸ਼ੁਰੂ ਕਰਨ ਦਾ ਵੀ ਵਿਚਾਰ ਕਰ ਰਿਹਾ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਸਮੂਹ ਸਕੂਲਾਂ ਨੂੰ 300 ਕਲੱਸਟਰਾਂ ਵਿੱਚ ਵੰਡਿਆ ਜਾਵੇ ਅਤੇ ਹਰ ਕਲੱਸਟਰ ਵਿੱਚ 10 ਤੋਂ 13 ਸਕੂਲ ਸ਼ਾਮਲ ਕੀਤੇ ਜਾਣ। ਉਨ•ਾਂ ਕਿਹਾ ਕਿ ਹਰ ਕਲੱਸਟਰ ਦਾ ਆਪਣਾ ਵੱਖਰਾ ਗਾਈਡੈਂਸ ਰਿਸੋਰਸ ਪਰਸਨ ਹੋਵੇਗਾ ਜਿਹੜਾ ਆਪਣੇ ਅਧੀਨ ਸਕੂਲਾਂ ਦੇ ਸਮੂਹ ਨੌਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਵਿੱਚ ਵਿਸ਼ੇ ਅਤੇ ਕਿੱਤੇ ਦੀ ਚੋਣ ਵਿੱਚ ਸਿਖਲਾਈ ਦੇਣਗੇ। ਉਨ•ਾਂ ਕਿਹਾ ਕਿ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਸਹੀ ਕਰੀਅਰ ਦੀ ਚੋਣ ਸਭ ਤੋਂ ਜ਼ਰੂਰੀ ਹੈ ਜਿਸ ਲਈ ਵਿਦਿਆਰਥੀਆਂ ਨੂੰ ਸਹੀ ਕਰੀਅਰ ਗਾਈਡੈਂਸ ਦੇਣਾ ਅਜੋਕੇ ਸਮੇਂ ਦੀ ਲੋੜ ਹੈ। ਉਨ•ਾਂ ਕਿਹਾ ਕਿ 300 ਨਵੇਂ ਗਾਈਡੈਂਸ ਰਿਸੋਰਸ ਪਰਸਨਜ਼ ਦੀ ਤਾਇਨਾਤੀ ਨਾਲ ਵਿਦਿਆਰਥੀਆਂ ਨੂੰ ਬਹੁਤ ਸਹਾਇਤਾ ਹੋਵੇਗੀ। ਇਹ ਰਿਸੋਰਸ ਪਰਸਨਜ਼ ਸੂਬੇ ਦੇ ਕਰੀਅਰ ਗਾਈਡੈਂਸ ਤੇ ਕਾਊਂਸਲਿੰਗ ਸੈਲ ਦੀ ਦੇਖ-ਰੇਖ ਹੇਠ ਸਬੰਧਤ ਜ਼ਿਲਾ ਕਰੀਅਰ ਗਾਈਡੈਂਸ ਤੇ ਕਾਊਂਸਲਰਾਂ ਦੀ ਅਗਵਾਈ ਹੇਠ ਕੰਮ ਕਰਨਗੇ।
ਮੀਟਿੰਗ ਦੌਰਾਨ ਡਾ.ਚੀਮਾ ਨੇ ਵਿਦਿਆਰਥੀਆਂ ਨੂੰ ਘਰ ਬੈਠਿਆ ਕਰੀਅਰ ਗਾਈਡੈਂਸ ਬਾਰੇ ਜਾਣਕਾਰੀ ਦੇਣ ਲਈ ਸੈਲ ਨੂੰ ਵੱਖਰੇ ਤੌਰ ‘ਤੇ ਵਿਦਿਆਰਥੀਆਂ ਲਈ ਦਿਲਖਿੱਚਵੀਂ ਵੈਬਸਾਈਟ ਬਣਾਉਣ ਬਾਰੇ ਕਿਹਾ। ਉਨ•ਾਂ ਕਿਹਾ ਕਿ ਇਸ ਵੈਬਸਾਈਟ ਉਪਰ ਕਰੀਅਰ ਦੀ ਚੋਣ ਸਬੰਧੀ ਹਰ ਤਰ•ਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਜਿਸ ਵਿੱਚ ਵੱਖ-ਵੱਖ ਸਿੱਖਿਆ ਸੰਸਥਾਵਾਂ, ਯੂਨੀਵਰਸਿਟੀਆਂ, ਕਾਲਜਾਂ ਵਿੱਚ ਵੱਖ-ਵੱਖ ਕੋਰਸਾਂ ਅਤੇ 10ਵੀਂ ਜਾਂ 12ਵੀਂ ਉਪਰੰਤ ਵੱਖ-ਵੱਖ ਨੌਕਰੀ ਦੇ ਮੌਕਿਆਂ ਬਾਰੇ ਵੀ ਜਾਣਕਾਰੀ ਸ਼ਾਮਲ ਹੋਵੇਗੀ। ਉਨ•ਾਂ ਕਿਹਾ ਕਿ ਇਸ ਵੈਬਸਾਈਟ ਦਾ ਮਨੋਰਥ ਵਿਦਿਆਰਥੀਆਂ ਨੂੰ ਘਰ ਬੈਠਿਆ ਹਰ ਤਰ•ਾਂ ਦੇ ਕਰੀਅਰ ਅਤੇ ਉਚੇਰੀ ਸਿੱਖਿਆ ਬਾਰੇ ਜਾਣਕਾਰੀ ਦੇਣਾ ਹੋਵੇਗਾ।
ਸਿੱਖਿਆ ਮੰਤਰੀ ਨੇ ਸੈਲ ਨੂੰ ਕਿਹਾ ਕਿ ਹੁਣੇ ਤੋਂ ਹੀ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਸੰਪਰਕ ਨੰਬਰਾਂ ਦਾ ਡਾਟਾਬੇਸ ਤਿਆਰ ਕੀਤਾ ਜਾਵੇ ਤਾਂ ਜੋ ਪਿਛਲੇ ਸਾਲ ਵਾਂਗ ਕਰੀਅਰ ਗਾਈਡੈਂਸ ਸਬੰਧੀ ਐਸ.ਐਮ.ਐਸ. ਸੇਵਾ ਮੁਹੱਈਆ ਕਰਵਾਈ ਜਾਵੇ। ਉਨ•ਾਂ ਕਿਹਾ ਕਿ ਪਿਛਲੇ ਸਾਲ ਕੀਤੀ ਇਹ ਕੋਸ਼ਿਸ਼ ਬਹੁਤ ਕਾਮਯਾਬ ਹੋਈ ਜਿਸ ਦੌਰਾਨ 2.78 ਲੱਖ ਵਿਦਿਆਰਥੀਆਂ ਨੂੰ ਐਸ.ਐਮ.ਐਸ. ਰਾਹੀਂ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ। ਮੀਟਿੰਗ ਦੌਰਾਨ ਕਰੀਅਰ ਗਾਈਡੈਂਸ ਤੇ ਕਾਊਂਸਲਿੰਗ ਸੈਲ ਵੱਲੋਂ ਸਿੱਖਿਆ ਮੰਤਰੀ ਡਾ.ਚੀਮਾ ਨੂੰ ਕੇਂਦਰੀ ਸਿੱਖਿਆ ਸਲਾਹਕਾਰ ਬੋਰਡ ਦੀ ਸਬ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ‘ਤੇ ਵਧਾਈ ਵੀ ਦਿੱਤੀ ਗਈ ਅਤੇ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ।
ਮੀਟਿੰਗ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ.ਤੇਜਿੰਦਰ ਕੌਰ ਧਾਲੀਵਾਲ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਦੀਪ ਅੱਗਰਵਾਲ, ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਗੁਰਦੀਪ ਸਿੰਘ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀ ਹਰਬੰਸ ਸਿੰਘ ਸੰਧੂ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਕਾਹਲੋਂ, ਸੈਲ ਦੀ ਸਟੇਟ ਕੋਆਰਡੀਨੇਟਰ ਅਤੇ ਗਾਈਡੈਂਸ ਬਿਊਰੋ ਦੀ ਡਿਪਟੀ ਡਾਇਰੈਕਟਰ ਸ੍ਰੀਮਤੀ ਸ਼ਰੂਤੀ ਸ਼ੁਕਲਾ ਅਤੇ ਸਮੂਹ ਜ਼ਿਲਾ ਕਰੀਅਰ ਗਾਈਡੈਂਸ ਕਾਊਂਸਲਰ ਹਾਜ਼ਰ ਸਨ।

Facebook Comment
Project by : XtremeStudioz