Close
Menu

ਸਿੱਖਿਆ ਵਿਭਾਗ ਵੱਲੋਂ ਸਿੱਖਿਆ ਅਧਿਕਾਰੀਆਂ ਦੇ ਬਦਲੀਆਂ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ

-- 02 July,2015

ਚੰਡੀਗੜ੍ਹ, 2 ਜੁਲਾਈ: ਸਿੱਖਿਆ ਵਿਭਾਗ ਵੱਲੋਂ ਸਿੱਖਿਆ ਅਧਿਕਾਰੀਆਂ, ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ ਦੇ ਬਦਲੀਆਂ ਤੇ ਤਾਇਨਾਤੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਿੱਖਿਆ ਅਧਿਕਾਰੀਆਂ ਦੀ ਸੀਨੀਅਰਤਾ ਨੂੰ ਆਧਾਰ ਬਣਾ ਕੇ ਪ੍ਰਸ਼ਾਸਨਿਕ ਪੋਸਟਾਂ ‘ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੀ.ਈ.ਐਸ. ਕਾਡਰ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਹਰ ਅਧਿਕਾਰੀ ਦੀ ਇੱਛਾ ਅਤੇ ਉਸ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖਦਿਆਂ ਤਾਇਨਾਤੀ ਹੁਕਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਆਮ ਬਦਲੀਆਂ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ।
ਸਿੱਖਿਆ ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੀ.ਈ.ਐਸ. ਕਾਡਰ ਗਰੁੱਪ ਏ ਦੇ ਅਧਿਕਾਰੀਆਂ ਦੀ ਜਾਰੀ ਕੀਤੀ ਸੂਚੀ ਅਨੁਸਾਰ ਹਰਬੰਸ ਸਿੰਘ ਸੰਧੂ ਨੂੰ ਡਿਪਟੀ ਡਾਇਰੈਕਟਰ (ਐਲੀਮੈਂਟਰੀ ਸਿਖਿਆ) ਤੇ ਵਾਧੂ ਚਾਰਜ ਡੀ.ਪੀ.ਆਈ. (ਐਲੀਮੈਂਟਰੀ ਸਿਖਿਆ) ਤਾਇਨਾਤ ਕੀਤਾ ਗਿਆ ਹੈ। ਸੁਖਵਿੰਦਰ ਸਿੰਘ ਨੂੰ ਮੰਡਲ ਸਿੱਖਿਆ ਅਧਿਕਾਰੀ ਜਲੰਧਰ, ਹਰਪਾਲ ਕੌਰ ਨੂੰ ਮੰਡਲ ਸਿੱਖਿਆ ਅਧਿਕਾਰੀ ਨਾਭਾ ਤੇ ਬਲਜੀਤ ਕੌਰ ਨੂੰ ਮੰਡਲ ਸਿੱਖਿਆ ਅਧਿਕਾਰੀ ਫਰੀਦਕੋਟ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਕਜ ਸ਼ਰਮਾ ਨੂੰ ਡਾਇਰੈਕਟਰ (ਪ੍ਰਸ਼ਾਸਨ), ਸੁਖਦੇਵ ਸਿੰਘ ਨੂੰ ਡਿਪਟੀ ਡਾਇਰੈਕਟਰ, ਐਸ.ਸੀ.ਈ.ਆਰ.ਟੀ. ਤੇ ਵਾਧੂ ਚਾਰਜ ਡਾਇਰੈਕਟਰ, ਐਸ.ਸੀ.ਈ.ਆਰ.ਟੀ., ਗਿੰਨੀ ਦੁੱਗਲ ਨੂੰ ਡਿਪਟੀ ਡਾਇਰੈਕਟਰ, ਐਸ.ਸੀ.ਈ.ਆਰ.ਟੀ. ਤੇ ਗੁਰਜੀਤ ਸਿੰਘ ਨੂੰ ਐਡੀਸ਼ਨਲ ਸਟੇਟ ਪ੍ਰਾਜੈਕਟ ਡਾਇਰੈਕਟਰ ਤਾਇਨਾਤ ਕੀਤਾ ਗਿਆ।
ਬੁਲਾਰੇ ਨੇ ਦੱਸਿਆ ਕਿ ਮਨਜੀਤ ਕੌਰ ਨੂੰ ਡਿਪਟੀ ਐਸ.ਪੀ.ਡੀ. , ਜਗਤਾਰ ਸਿੰਘ ਕੁਲੜੀਆ ਨੂੰ ਡਿਪਟੀ ਐਸ.ਪੀ.ਡੀ., ਸੁਰਿੰਦਰ ਪਾਲ ਸਿੰਘ ਨੂੰ ਡਿਪਟੀ ਐਸ.ਪੀ.ਡੀ., ਮਨਿੰਦਰ ਸਿੰਘ ਸਰਕਾਰੀਆ ਨੂੰ ਡਿਪਟੀ ਐਸ.ਪੀ.ਡੀ. (ਰਮਸਾ), ਬਲਵਿੰਦਰ ਸਿੰਘ ਸੰਧੂ ਨੂੰ ਸਹਾਇਕ ਡਾਇਰੈਕਟਰ (ਐਲੀਮੈਂਟਰੀ ਸਿਖਿਆ), ਡੇਜੀ ਨੂੰ ਡਿਪਟੀ ਡਾਇਰੈਕਟਰ, ਐਸ.ਸੀ.ਈ.ਆਰ.ਟੀ., ਸਤਿੰਦਰਜੀਤ ਕੌਰ ਨੂੰ ਡਿਪਟੀ ਡਾਇਰੈਕਟਰ, ਐਸ.ਸੀ.ਈ.ਆਰ.ਟੀ., ਹਰਵਿੰਦਰ ਕੌਰ ਨੂੰ ਸਹਾਇਕ ਡਾਇਰੈਕਟਰ (ਵੋਕੇਸ਼ਨਲ), ਸ਼ਰੂਤੀ ਸ਼ੁਕਲਾ ਨੂੰ ਸਟੇਟ ਕੋਆਡੀਨੇਟਰ, ਗਾਈਡੈਂਸ ਐਂਡ ਕਾਊਂਸਲਿੰਗ, ਧਰਮ ਸਿੰਘ ਨੂੰ ਡਿਪਟੀ ਡਾਇਰੈਕਟਰ (ਸ ਪ੍ਰ-2), ਸੁਹਿੰਦਰ ਕੌਰ ਨੂੰ ਪਿੰ੍ਰਸੀਪਲ, ਸਸਸਸ ਨਾਢਾ, ਲਖਵਿੰਦਰ ਕੌਰ ਨੂੰ ਪ੍ਰਿੰਸੀਪਲ, ਸਸਸਸ ਦੌਲਤ ਸਿੰਘ ਵਾਲਾ, ਸੁਰਿੰਦਰ ਕੁਮਾਰ ਘਈ ਨੂੰ ਜ਼ਿਲਾ ਸਿਖਿਆ ਅਧਿਕਾਰੀ (ਅਸ) ਫਤਹਿਗੜ੍ਹ ਸਾਹਿਬ, ਨੀਲਮ ਕੁਮਾਰੀ ਨੂੰ ਪ੍ਰਿੰਸੀਪਲ, ਡਾਇਟ ਰਾਮਪੁਰ ਲੱਲੀਆ, ਜਸਪਾਲ ਸਿੰਘ ਨੂੰ ਜ਼ਿਲਾ ਸਿਖਿਆ ਅਧਿਕਾਰੀ (ਸਸ) ਰੂਪਨਗਰ, ਜਤਿੰਦਰ ਸਿੰਘ ਨਾਰਾ ਨੂੰ ਜ਼ਿਲਾ ਸਿਖਿਆ ਅਧਿਕਾਰੀ (ਸਸ) ਰੂਪਨਗਰ, ਰਾਮਪਾਲ ਸਿੰਘ ਨੂੰ ਜ਼ਿਲਾ ਸਿਖਿਆ ਅਧਿਕਾਰੀ (ਸਸ) ਹੁਸ਼ਿਆਰਪੁਰ, ਸੁਖਵਿੰਦਰ ਕੌਰ ਨੂੰ ਪ੍ਰਿੰਸੀਪਲ, ਡਾਇਟ ਹੁਸ਼ਿਆਰਪੁਰ, ਦਰਸ਼ਨਾ ਕੁਮਾਰੀ ਨੂੰ ਪ੍ਰਿੰਸੀਪਲ, ਡਾਇਟ ਵੇਰਕਾ, ਕੁਲਵਿੰਦਰ ਕੌਰ ਨੂੰ ਸਹਾਇਕ ਡਾਇਰੈਕਟਰ, ਬਲਜਿੰਦਰ ਸਿੰਘ ਜ਼ਿਲਾ ਸਾਇੰਸ ਸੁਪਰਵਾਈਜ਼ਰ ਜਲੰਧਰ, ਚਰਨਜੀਤ ਵਾਤਿਸ਼ ਨੂੰ ਉਪ ਜ਼ਿਲਾ ਸਿਖਿਆ ਅਧਿਕਾਰੀ (ਅਸ) ਸੰਗਰੂਰ, ਗੁਰਪ੍ਰੀਤ ਕੌਰ ਨੂੰ ਉਪ ਜ਼ਿਲਾ ਅਧਿਕਾਰੀ (ਸਸ) ਮੁਹਾਲੀ, ਜਰਨੈਲ ਸਿੰਘ ਨੂੰ ਪ੍ਰਿੰਸੀਪਲ ਸਕੰਸਸਸ ਪਠਾਨਕੋਟ ਤੇ ਵਾਧੂ ਚਾਰਜ ਜ਼ਿਲਾ ਸਿਖਿਆ ਅਧਿਕਾਰੀ (ਅਸ) ਪਠਾਨਕੋਟ, ਸੁਨੀਤਾ ਕਿਰਨ ਨੂੰ ਪ੍ਰਿੰਸੀਪਲ, ਸਰਕਾਰੀ ਇਨ ਸਰਵਿਸ ਟ੍ਰੇਨਿੰਗ ਸੈਂਟਰ ਅੰਮ੍ਰਿਤਸਰ, ਕ੍ਰਿਸ਼ਨਾ ਦੇਵੀ ਨੂੰ ਪ੍ਰਿੰਸੀਪਲ, ਡਾਇਟ ਜਗਰਾਓਂ, ਸਨੇਹ ਲਤਾ ਨੂੰ ਪਿੰ੍ਰਸੀਪਲ, ਡਾਇਟ ਗੁਰਦਾਸਪੁਰ, ਗੁਰਪ੍ਰੀਤ ਕੌਰ ਨੂੰ ਉਪ ਮੰਡਲ ਸਿਖਿਆ ਅਧਿਕਾਰੀ ਜਲੰਧਰ, ਜਸਵੰਤ ਕੌਰ ਨੂੰ ਜ਼ਿਲਾ ਸਿਖਿਆ ਅਧਿਕਾਰੀ (ਸਸ) ਫਤਹਿਗੜ੍ਹ ਸਾਹਿਬ ਅਤੇ ਨਵਤੇਜ ਇੰਦਰ ਕੁਮਾਰ ਨੂੰ ਪ੍ਰਿੰਸੀਪਲ, ਡਾਇਟ ਫਤਹਿਗੜ੍ਹ ਸਾਹਿਬ ਤਾਇਨਾਤ ਕੀਤਾ ਗਿਆ।

Facebook Comment
Project by : XtremeStudioz