Close
Menu

ਸਿੱਖ ਬੰਦੀਆਂ ਦੀ ਰਿਹਾਈ ਲਈ ਆਸਟਰੇਲੀਆ ਦੀਆਂ ਸਿੱਖ ਜਥੇਬੰਦੀਆਂ ਹੋਈਆਂ ਇਕਮੁੱਠ

-- 07 January,2015

ਮੈਲਬਰਨ, ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਉੱਤਰੀ ਆਸਟਰੇਲੀਆ ਦੇ ਸਿੱਖਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੂਬੇ ਦੀਆਂ ਜੇਲ੍ਹਾਂ ’ਚ ਸਜ਼ਾ ਭੁਗਤਣ ਮਗਰੋਂ ਵੀ ਕੈਦ ਰੱਖੇ ਗਏ ਸਿੱਖਾਂ ਨੂੰ ਤੁਰੰਤ ਰਿਹਾਈ ਦਿੱਤੀ ਜਾਵੇ।
ਕੁਈਨਜ਼ਲੈਂਡ ਦੇ ਇੰਸਫਿਲ ਇਲਾਕੇ ’ਚ ਸੈਂਕੜੇ ਸਿੱਖਾਂ ਨੇ ਸਥਾਨਕ ਗੁਰੂਘਰ ਵਿਖੇ ਇਕੱਤਰਤਾ ਦੌਰਾਨ ਸਾਂਝੇ ਤੌਰ ’ਤੇ ਕਿਹਾ ਕਿ ਇਕ ਪਾਸੇ ਪੰਜਾਬ ਦੀਆਂ ਹੀ ਜੇਲ੍ਹਾਂ ’ਚ ਕੈਦ ਪੂਰੀ ਕਰ ਚੁੱਕੇ ਬਜ਼ੁਰਗ ਸਿੱਖਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਤੇ ਮੁੱਖ ਮੰਤਰੀ ਕਾਨੂੰਨੀ ਪੱਜ ਲਾ ਕੇ ਮਾਮਲੇ ਨੂੰ ਲਟਕਾ ਰਹੇ ਹਨ। ਇਨ੍ਹਾਂ ਕੈਦੀਆਂ ਦੀਆਂ ਪੈਰੋਲ ਦੀਆਂ ਅਰਜ਼ੀਆਂ ’ਤੇ ਸਰਕਾਰ ਅਮਨ-ਕਾਨੂੰਨ ਦੀ ਸਥਿਤੀ ਦਾ ਕਾਰਨ ਕਹਿ ਕੇ ਰੋਕ ਲਗਵਾ ਰਹੀ ਹੈ। ਪੰਜਾਬ ਸਰਕਾਰ ਨੂੰ ਸਿੱਖ ਕੈਦੀਆ ਦੇ ਮਾਮਲੇ ’ਚ ਦੋਹਰੇ ਮਾਪਦੰਡ ਛੱਡਣ ਦੀ ਨਸੀਹਤ ਦਿੰਦਿਆਂ ਸਿੱਖ ਆਗੂ ਦਲਜੀਤ ਸਿੰਘ ਕੇਨਜ਼ ਨੇ ਕਿਹਾ ਕਿ 1997 ਤੋਂ ਸ਼੍ਰੋਮਣੀ ਅਕਾਲੀ ਦਲ ਆਪਣੇ ਚੋਣ ਮਨੋਰਥ ਪੱਤਰ ’ਚ ਕੈਦ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੀ ਗੱਲ ਕਰਦਾ ਆ ਰਿਹਾ ਹੈ ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ ’ਤੇ ਸੰਜੀਦਗੀ ਨਹੀਂ ਦਿਖਾਈ।
ਗੁਰੂ ਨਾਨਕ ਸਿੱਖ ਐਜੂਕੇਸ਼ਨ ਸੈਂਟਰ ਨੌਰਥ ਕੁਈਨਜ਼ਲੈਂਡ ਦੇ ਮੁਖੀ ਸਤਨਾਮ ਸਿੰਘ ਅਤੇ ਜਸਵੀਰ ਸਿੰਘ ਮੀਨਾਕਰੀਕ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਖਸ਼ ਸਿੰਘ ਨੂੰ ਆਪਣੇ ਅਹੁਦੇ ਅਤੇ ਰੁਤਬੇ ’ਤੇ ਪਹਿਰਾ ਦੇਣ ਦੀ ਬੇਨਤੀ ਕੀਤੀ।

Facebook Comment
Project by : XtremeStudioz