Close
Menu

ਸਿੱਖ ਸਮੂਹ ਨੇ ਹਸਪਤਾਲ ਨੂੰ ਸੌਂਪਿਆ ਸੰਮਨ

-- 11 September,2013

sikh1

ਨਿਊਯਾਰਕ—11 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਸਿੱਖ ਭਾਈਚਾਰੇ ਦੇ ਇਕ ਮਨੁੱਖੀ ਅਧਿਕਾਰ ਸੰਗਠਨ ਨੇ ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਖਿਲਾਫ ਸੰਮਨ ਸਵੀਕਾਰ ਕਰਕੇ ਇਸ ਨੂੰ ਹਸਪਤਾਲ ਵਿਚ ਸੌਂਪ ਦਿੱਤਾ, ਜਿੱਥੇ ਸੋਨੀਆ ਗਾਂਧੀ ਆਪਣਾ ਇਲਾਜ ਕਰਵਾ ਰਹੀ ਸੀ। ਹਾਲਾਂਕਿ ਸੋਨੀਆ ਗਾਂਧੀ ਭਾਰਤ ਵਾਪਸ ਪਰਤ ਆਈ ਹੈ। ਇਹ ਸੰਮਨ ਸੋਨੀਆ ਗਾਂਧੀ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਕਥਿਤ ਰੂਪ ‘ਚ ਸ਼ਾਮਲ ਪਾਰਟੀ ਨੇਤਾਵਾਂ ਨੂੰ ਬਚਾਉਣ ਦੇ ਮਾਮਲੇ ਵਿਚ ਜਾਰੀ ਕੀਤਾ ਗਿਆ ਸੀ। ਅਮਰੀਕੀ ਮਨੁੱਖੀ ਅਧਿਕਾਰ ਸਮੂਹ ‘ਸਿੱਖ ਫਾਰ ਜਸਟਿਸ’ ਅਤੇ ਨਵੰਬਰ 1984 ਦੇ ਪੀੜਤਾਂ ਵੱਲੋਂ ਸੋਨੀਆ ਗਾਂਧੀ ਦੇ ਖਿਲਾਫ ‘ਏਲੀਅਨ ਟਾਰਟ ਕਲੇਮ ਐਕਟ’ ਅਤੇ ‘ਟਾਰਚਰ ਵਿਕਟਿਮ ਪ੍ਰੋਟੈਕਸ਼ਨ ਐਕਟ’ ਦੇ ਅਧੀਨ ਪਟੀਸ਼ਨ ਦਾਇਰ ਕੀਤੀ ਗਈ ਸੀ।
ਇਸ ਪੂਰੇ ਘਟਨਾਕ੍ਰਮ ‘ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ, ਅਮਰੀਕਾ ਦੇ ਪ੍ਰਧਾਨ ਜਾਰਜ ਅਬਰਾਹਮ ਨੇ ਕਿਹਾ ਕਿ ‘ਸਿੱਖ ਫਾਰ ਜਸਟਿਸ’ ਸਮੂਹ ਗਲਤ ਨੀਅਤ ਨਾਲ ਕਿਸੇ ਵਿਅਕਤੀ ਵਿਸ਼ੇਸ਼ ਨੂੰ ਤੰਗ ਕਰਨ ਦੇ ਇਕਲੌਤੇ ਮਕਸਦ ਨਾਲ ਕਾਨੂੰਨੀ ਦਾਅ ਪੇਚ ਖੇਡ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਇਲਾਜ ਲਈ ਅਮਰੀਕਾ ਦੇ ਇਕ ਹਸਪਤਾਲ ਵਿਚ ਰੁਕੀ ਹੋਈ ਸੀ। 5 ਅਗਸਤ 2011 ਨੂੰ ਕਿਸੇ ਅਗਿਆਤ ਬੀਮਾਰੀ ਕਾਰਨ ਅਮਰੀਕਾ ਦੇ ਹਸਪਤਾਲ ਵਿਚ ਆਪ੍ਰੇਸ਼ਨ ਕਰਵਾਉਣ ਵਾਲੀ ਸੋਨੀਆ ਗਾਂਧੀ ਪਿਛਲੇ ਸਾਲ ਫਰਵਰੀ ਵਿਚ ਵੀ ਇਲਾਜ ਲਈ ਅਮਰੀਕਾ ਗਈ ਸੀ।

Facebook Comment
Project by : XtremeStudioz