Close
Menu

ਸਿੱਖ ਸੰਗਠਨ ਵੱਲੋਂ ਕੈਨੇਡਾ ‘ਚ ਮੋਦੀ ਿਖ਼ਲਾਫ਼ ਮੁਕੱਦਮਾ ਚਲਾਉਣ ਦੀ ਮੰਗ

-- 10 April,2015

ਟੋਰਾਂਟੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੇ ਦੌਰੇ ਤੋਂ ਪਹਿਲਾਂ, ਇਕ ਸਿੱਖ ਸੰਗਠਨ ਨੇ ਕੈਨੇਡਾ ਦੇ ਅਟਾਰਨੀ ਜਨਰਲ ਨੂੰ ਸ਼ਿਕਾਇਤ ਦਰਜ ਕਰਵਾ ਕੇ 2002 ਵਿਚ ਗੁਜਰਾਤ ‘ਚ ਹੋਏ ਮੁਸਲਿਮ ਵਿਰੋਧੀ ਦੰਗਿਆਂ ਦੇ ਮਾਮਲੇ ਤਹਿਤ ਕੈਨੇਡਾ ‘ਚ ਮੋਦੀ ਦੇ ਖਿਲਾਫ ਅਪਰਾਧਿਕ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ | ਸਿੱਖਸ ਫਾਰ ਜਸਟਿਸ (ਐਸ. ਐਫ. ਜੇ.) ਨੇ ਕੈਨੇਡੀਅਨ ਅਟਾਰਨੀ ਜਨਰਲ ਅਤੇ ਨਿਆ ਮੰਤਰੀ ਪੀਟਰ ਮੈਕਾਏ ਕੋਲ 16 ਸਫਿਆਂ ਦਾ ਸ਼ਿਕਾਇਤ ਪੱਤਰ ਦਰਜ ਕਰਵਾ ਕੇ ਮੋਦੀ ਖਿਲਾਫ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ | ਦੱਸਣਯੋਗ ਹੈ ਕਿ ਸਿੱਖਸ ਫਾਰ ਜਸਟਿਸ ਨੇ ਹੀ ਬੀਤੇ ਸਾਲ ਸਤੰਬਰ ‘ਚ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਉਸ ਖਿਲਾਫ ਉਥੇ ਮੁਕੱਦਮਾ ਦਾਇਰ ਕੀਤਾ ਸੀ | ਸਿੱਖਸ ਫਾਰ ਜਸਟਿਸ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਕੈਨੇਡਾ ਤੋਂ ਬਾਹਰ ਅੱਤਿਆਚਾਰ ਕੀਤੇ ਹਨ, ਪ੍ਰੰਤੂ ਕਿਸੇ ਸਮੇਂ ਕੈਨੇਡਾ ਵਿਚ ਹਾਜ਼ਰ ਹੈ, ਤਾਂ ਕੈਨੇਡਾ ਦਾ ਕਾਨੂੰਨ ਉਸ ਖਿਲਾਫ ਮੁਕੱਦਮੇ ਦੀ ਇਜਾਜ਼ਤ ਦਿੰਦਾ ਹੈ | ਸਿੱਖਸ ਫਾਰ ਜਸਟਿਸ ਦੇ ਵਕੀਲ ਮਾਰਲਿਸ ਐਡਵਰਡ ਨੇ ਕਿਹਾ ਕਿ ਭਾਰਤ ‘ਚ ਮਿਲੀ ਛੋਟ ਕੈਨੇਡਾ ਦੀ ਸਰਕਾਰ ਨੂੰ ਮੋਦੀ ਤੋਂ ਅੱਤਿਆਚਾਰਾਂ ਅਤੇ ਕਤਲੇਆਮ ਸਬੰਧੀ ਜਵਾਬਦੇਹੀ ਤੋਂ ਨਹੀਂ ਰੋਕ ਸਕਦੀ | ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਕਿ, ‘ਕਿਉਂਕਿ ਮੋਦੀ ਨੂੰ ਭਾਰਤ ਵਿਚ ਕੂਟਨੀਤਿਕ ਛੋਟ ਹਾਸਲ ਹੈ, ਇਸ ਲਈ ਅਸੀ ਕੈਨੇਡਾ ਦੇ ਕਾਨੂੰਨ ਤੋਂ ਅਪੀਲ ਕੀਤੀ ਹੈ ਕਿ ਨਰਿੰਦਰ ਮੋਦੀ ਨੂੰ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਬਦਲੇ ਜਵਾਬਦੇਹ ਬਣਾਇਆ ਜਾਵੇ | ਦੱਸਣਯੋਗ ਹੈ ਕਿ 1973 ਤੋਂ ਮਗਰੋਂ 42 ਸਾਲਾਂ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਕੈਨੇਡਾ ਦੇ ਦੌਰੇ ‘ਤੇ ਜਾ ਰਿਹਾ ਹੈ |

Facebook Comment
Project by : XtremeStudioz