Close
Menu

ਸਿੱਧੂ ਦੀ ਬਿਆਨਬਾਜ਼ੀ ਮੁੱਖ ਮੰਤਰੀ ਵੱਲੋਂ ‘ਮੈਚ ਫਿਕਸਿੰਗ’ ਕਰਾਰ

-- 19 September,2013

badal

ਖਡੂਰ ਸਾਹਿਬ (ਤਰਨ ਤਾਰਨ), 19 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਕਈ ਦਿਨਾਂ ਤੋਂ ਭਾਜਪਾ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਵੱਲੋਂ ਅੰਮ੍ਰਿਤਸਰ ਸ਼ਹਿਰ ਨਾਲ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਮੁੱਦਾ ਉਠਾਏ ਜਾਣ ਬਾਰੇ ਅੱਜ ਇਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੜੀਆਂ ਹੀ ਵੱਖਰੀ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਤੇ ਉਨ੍ਹਾਂ ਦੀ ਬਿਆਨਬਾਜ਼ੀ ਨੂੰ ‘ਮੈਚ ਫਿਕਸਿੰਗ’ ਕਰਾਰ ਦਿੱਤਾ।
ਦੂਜੇ ਪਾਸੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸ੍ਰੀ ਸਿੱਧੂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਹੈ।
ਇਸ ਕਸਬੇ ਵਿਚ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਅਕਾਲੀ ਦਲ ਦੀ ਰਾਜਸੀ ਕਾਨਫਰੰਸ ਨੂੰ ਸੰਬੋਧਨ ਕਰਨ ਉਪਰੰਤ ਸ੍ਰੀ ਸਿੱਧੂ ਵੱਲੋਂ ਪੰਜਾਬ ਸਰਕਾਰ ਦੀ ਲਗਾਤਾਰ ਕੀਤੀ ਜਾ ਰਹੀ ਆਲੋਚਨਾ ਸਬੰਧੀ ਸ੍ਰੀ ਬਾਦਲ ਨੇ ਆਖਿਆ ਕਿ ਸ੍ਰੀ ਸਿੱਧੂ ਲੋਕ ਸਭਾ ਚੋਣ ਜਿੱਤਣ ਉਪਰੰਤ ਤਾਂ ਉਨ੍ਹਾਂ ਦੀ    ਪ੍ਰਸੰਸਾ ਕਰਦੇ ਨਹੀਂ ਸਨ ਥੱਕਦੇ, ਪਰ ਹੁਣ ਉਹ ਕਿਉਂ ਇਕਦਮ ਆਲੋਚਨਾ ਵੱਲ ਤੁਰ ਪਏ  ਹਨ, ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਹੀ। ਸ੍ਰੀ ਬਾਦਲ ਨੇ ਆਖਿਆ ਇਹ ਵੀ ਕਿ ਸ੍ਰੀ ਸਿੱਧੂ ਦੀ ਆਲੋਚਨਾ ‘ਮੈਚ ਫਿਕਸਿੰਗ’ ਵੀ ਹੋ ਸਕਦੀ ਹੈ। ਮੁੱਖ ਮੰਤਰੀ ਨੇ  ਕਿ ਸ੍ਰੀ ਸਿੱਧੂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਗਲਤ ਹੈ ਅਤੇ ਉਨ੍ਹਾਂ ਦੇ ਇਸ ਰਵੱਈਏ ਅਤੇ ਬਿਆਨਬਾਜ਼ੀ ਨੂੰ ਉਨ੍ਹਾਂ ਦੀ ਆਪਣੀ ਪਾਰਟੀ (ਭਾਜਪਾ) ਵੀ ਸਮਝਣ ’ਚ ਫੇਲ੍ਹ ਹੋ ਰਹੀ ਹੈ,  ਨਾਲ ਹੀ ਉਨ੍ਹਾਂ ਆਖਿਆ ਕਿ ਸ੍ਰੀ ਸਿੱਧੂ ਦੀ ਇਸ ਬਿਆਨਬਾਜ਼ੀ ਦਾ ਆਉਂਦੀਆਂ ਲੋਕ ਸਭਾ ਚੋਣਾਂ ’ਤੇ ਕੋਈ ਅਸਰ ਨਹੀਂ ਪੈਣ ਵਾਲਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸ੍ਰੀ ਸਿੱਧੂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਦਿਆਂ ਇਸ ਮੌਕੇ ਵੱਖਰੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਕੀਕਤ ਇਹ ਹੈ ਕਿ ਸੱਚ ਬੋਲਣ ਵਾਲਿਆਂ ਲਈ ‘ਅਕਾਲੀ ਦਲ-ਭਾਜਪਾ’ ਗੱਠਜੋੜ ’ਚ ਕੋਈ ਥਾਂ ਹੀ ਨਹੀਂ ਹੈ।

Facebook Comment
Project by : XtremeStudioz