Close
Menu

ਸੀਅਰਜ਼ ਕੈਨੇਡਾ 1600 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਤਿਆਰੀ ‘ਚ

-- 17 January,2014

imagesਟੋਰਾਂਟੋ,17 ਜਨਵਰੀ (ਦੇਸ ਪ੍ਰਦੇਸ ਟਾਈਮਜ਼)-ਸੀਅਰਜ਼ ਕੈਨੇਡਾ ਇਨਕਾਰਪੋਰੇਸ਼ਨ ਵੱਲੋਂ 1600 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੰਪਨੀ ਮੁਤਾਬਕ ਇਹ ਕਦਮ ਖਰਚਿਆਂ ਵਿੱਚ ਕਟੌਤੀ ਕਰਨ ਲਈ ਚੁੱਕਿਆ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਤਰਕ ਗਣਿਤ ਨੂੰ ਦਰੁਸਤ ਕਰਨ ਲਈ ਦੇਸ਼ ਭਰ ਦੇ ਗੋਦਾਮਾਂ ਵਿੱਚੋਂ 283 ਨੌਕਰੀਆਂ ਖ਼ਤਮ ਕੀਤੀਆਂ ਗਈਆਂ ਹਨ। ਜਿਹੜੇ ਗੋਦਾਮਾਂ ਉੱਤੇ ਇਸ ਫੈਸਲੇ ਦਾ ਅਸਰ ਪਿਆ ਉਹ ਹਨ ਕੈਲਗਰੀ, ਮਾਂਟਰੀਅਲ, ਬੈਲੇਵਿੱਲੇ ਤੇ ਵਾਅਨ-ਓਨਟਾਰੀਓ ਅਤੇ ਵੈਨਕੂਵਰ ਦੇ ਸਬਅਰਬ ਸਥਿਤ ਗੋਦਾਮ। ਅਗਲੇ ਨੌਂ ਮਹੀਨਿਆਂ ਵਿੱਚ ਸੀਅਰਜ਼ ਕੈਨੇਡਾ ਆਪਣੇ ਟੋਰਾਂਟੋ, ਮਾਂਟਰੀਅਲ ਤੇ ਬੈਲੇਵਿੱਲੇ, ਓਨਟਾਰੀਓ ਸਥਿਤ ਤਿੰਨ ਕਸਟਮਰ ਕੇਅਰ ਕਾਲ ਸੈਂਟਰਾਂ ਉੱਤੇ ਬਾਹਰੀ ਸਰੋਤਾਂ ਤੋਂ 1,345 ਸਬੰਧਤ ਸੇਵਾਵਾਂ ਪ੍ਰਾਪਤ ਕਰੇਗੀ। ਇਸ ਤੋਂ ਪਹਿਲਾਂ ਕੰਪਨੀ 2008 ਵਿੱਚ ਆਪਣਾ ਹੈਮਿਲਟਨ ਸਥਿਤ ਆਫਿਸ ਬੰਦ ਕਰ ਚੁੱਕੀ ਹੈ ਤੇ ਉਸ ਸਮੇਂ 140 ਕਾਮਿਆਂ ਦੀ ਛਾਂਟੀ ਕੀਤੀ ਗਈ ਸੀ। ਇੱਕ ਸਾਲ ਬਾਅਦ ਕੰਪਨੀ ਨੇ ਆਪਣੇ ਰੈਜਾਇਨਾ ਸਥਿਤ ਆਫਿਸ ਨੂੰ ਬੰਦ ਕਰ ਦਿੱਤਾ ਤੇ 250 ਲੋਕਾਂ ਦੀ ਨੌਕਰੀ ਜਾਂਦੀ ਰਹੀ। ਕੰਪਨੀ ਦੇ ਪ੍ਰੈਜ਼ੀਡੈਂਟ ਤੇ ਸੀਈਓ ਡੱਗ ਕੈਂਪਬੈਲ ਦਾ ਕਹਿਣਾ ਹੈ ਕਿ ਤਾਜ਼ਾ ਕਟੌਤੀਆਂ ਕੰਪਨੀ ਦੀ ਸਿਹਤ ਲਈ ਜ਼ਰੂਰੀ ਹਨ। ਇਸ ਤਰ੍ਹਾਂ ਦੇ ਫੈਸਲੇ ਕਾਹਲ ਵਿੱਚ ਜਾਂ ਸੋਚ ਵਿਚਾਰ ਕੀਤੇ ਬਿਨਾਂ ਨਹੀਂ ਲਏ ਜਾਂਦੇ। ਅਸੀਂ ਸੀਅਰਜ਼ ਕੈਨੇਡਾ ਦੇ ਸੁਨਹਿਰੇ ਭਵਿੱਖ ਲਈ ਹੀ ਇਹ ਸੱਭ ਕਰ ਰਹੇ ਹਾਂ।

Facebook Comment
Project by : XtremeStudioz