Close
Menu

ਸੀਨੀਅਰ ਮਹਿਲਾ ਕੌਮੀ ਕੈਂਪ ਲਈ 61 ਖਿਡਾਰੀਆਂ ਦੀ ਚੋਣ

-- 21 April,2018

ਨਵੀਂ ਦਿੱਲੀ, 21 ਅਪਰੈਲ
ਹਾਕੀ ਇੰਡੀਆ ਨੇ ਭਾਰਤੀ ਖੇਡ ਅਥਾਰਟੀ (ਸਾਈ) ਦੇ ਸੈਂਟਰ ਬੈਂਗਲੁਰੂ ਵਿੱਚ ਸੀਨੀਅਰ ਮਹਿਲਾ ਖਿਡਾਰੀਆਂ ਲਈ ਐਤਵਾਰ ਤੋਂ ਸ਼ੁਰੂ ਹੋਣ ਵਾਲੇ ਕੌਮੀ ਕੋਚਿੰਗ ਕੈਂਪ ਲਈ ਅੱਜ 61 ਖਿਡਾਰਨਾਂ ਦੇ ਨਾਮ ਐਲਾਨੇ ਹਨ। ਇਸ ਵਿੱਚ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੌਰਾਨ ਹਿੱਸਾ ਲੈਣ ਵਾਲੀਆਂ 18 ਖਿਡਾਰਨਾਂ ਵੀ ਸ਼ਾਮਲ ਹਨ। ਸਮੁੱਚੇ ਖਿਡਾਰੀਆਂ ਨੂੰ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਦੇ ਆਧਾਰ ’ਤੇ ਚੁਣਿਆ ਗਿਆ ਹੈ, ਜਿਸ ਵਿੱਚ ਹਾਕੀ ਇੰਡੀਆ ਸੀਨੀਅਰ ਮਹਿਲਾ ਕੌਮੀ ਚੈਂਪੀਅਨਸ਼ਿਪ ਵੀ ਸ਼ਾਮਲ ਹੈ। ਦੋ ਮਈ ਨੂੰ ਛਾਂਟੀ ਕਰਕੇ ਇਸ ਵਿੱਚੋਂ 48 ਖਿਡਾਰਨਾਂ ਨੂੰ ਰੱਖਿਆ ਜਾਵੇਗਾ। ਮੁੱਖ ਕੋਚ ਹਰਿੰਦਰ ਸਿੰਘ ਦੇ ਮਾਰਗਦਰਸ਼ਨ ਵਾਲੀ ਭਾਰਤੀ ਟੀਮ ਰਾਸ਼ਟਰਮੰਡਲ ਖੇਡਾਂ ਦੇ ਸੈਮੀ ਫਾਈਨਲ ਵਿੱਚ ਆਸਟਰੇਲੀਆ ਤੋਂ ਅਤੇ ਕਾਂਸੀ ਦੇ ਤਗ਼ਮੇ ਲਈ ਮੈਚ ਵਿੱਚ ਇੰਗਲੈਂਡ ਤੋਂ ਹਾਰ ਕੇ ਚੌਥੇ ਸਥਾਨ ’ਤੇ ਰਹੀ ਸੀ। ਹਰਿੰਦਰ ਸਿੰਘ ਨੇ ਕਿਹਾ, ‘‘ਅਸੀਂ ਯਕੀਨੀ ਬਣਾਵਾਂਗੇ ਕਿ ਪਿਛਲੀਆਂ ਗ਼ਲਤੀਆਂ ਨੂੰ ਵਿਸ਼ਵ ਕੱਪ ਅਤੇ ਏਸ਼ਿਆਈ ਖੇਡਾਂ ਵਿੱਚ ਨਾ ਦੁਹਰਾਇਆ ਜਾਵੇ। ਅਸੀਂ ਆਪਣੇ ਮਜ਼ਬੂਤ ਪੱਖਾਂ ਵਿੱਚ ਵੀ ਸੁਧਾਰ ਕਰਾਂਗੇ ਤਾਂ ਕਿ ਅਸੀਂ ਆਪਣੇ ਅਗਲੇ ਟੂਰਨਾਮੈਂਟ ਏਸ਼ੀਅਨ ਚੈਂਪੀਅਨਜ਼ ਟਰਾਫੀ ਦੌਰਾਨ ਰਾਸ਼ਟਰਮੰਡਲ ਖੇਡਾਂ ਦੀ ਹਾਰ ਤੋਂ ਖਹਿੜਾ ਛੁਡਾ ਸਕੀਏ।’’ 

Facebook Comment
Project by : XtremeStudioz