Close
Menu

ਸੀਨੇਟ ਦੀ ਕਮੇਟੀ ਨੇ ਸੁਪਰੀਮ ਕੋਰਟ ਲਈ ਟਰੰਪ ਦੇ ਉਮੀਦਵਾਰ ਕੈਵਨਾਗ ਦਾ ਕੀਤਾ ਸਮਰਥਨ

-- 29 September,2018

ਵਾਸ਼ਿੰਗਟਨ— ਅਮਰੀਕੀ ਸੀਨੇਟ ਦੀ ਨਿਆਂਪਾਲਿਕਾ ਕਮੇਟੀ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਮੀਦਵਾਰ ਬ੍ਰੈਟ ਕੈਵਨਾਗ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮਨਜ਼ੂਰੀ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ ਜਨਤਕ ਸੁਣਵਾਈ ‘ਚ ਯੌਨ ਉਤਪੀੜਨ ਦੇ ਦੋਸ਼ਾਂ ਦਾ ਸਾਹਮਣਾ ਕੀਤਾ ਸੀ।
ਰਿਪਬਲਿਕਨ ਪਾਰਟੀ ਦ 11 ਮੈਂਬਰਾਂ ਨੇ ਕੈਵਨਾਗ ਦਾ ਸਮਰਥਨ ਕੀਤਾ ਜਦਕਿ ਡੈਮੋਕ੍ਰੇਟਿਕ ਪਾਰਟੀ ਦੇ ਸਾਰੇ 10 ਮੈਂਬਰਾਂ ਨੇ ਰਾਸ਼ਟਰਪਤੀ ਦੇ ਵਿਵਾਦਿਤ ਉਮੀਦਵਾਰ ਖਿਲਾਫ ਵੋਟ ਪਾਇਆ। 53 ਸਾਲਾ ਕੰਜ਼ਰਵੇਟਿਵ ਜੱਜ ਦੀ ਉਮੀਦਵਾਰੀ ਹੁਣ ਪੂਰੀ ਤਰ੍ਹਾਂ ਸੀਨੇਟਰ ਕੋਲ ਜਾਵੇਗੀ, ਜਿਥੇ ਰਿਪਬਲਿਕਨ ਮੈਂਬਰਾਂ ਕੋਲ 51-49 ਦਾ ਮਾਮੂਲੀ ਬਹੁਮਤ ਹੈ। ਆਖਰੀ ਪਲਾਂ ‘ਚ ਫੈਸਲੇ ‘ਚ, ਐਰੀਜੋਨਾ ਤੋਂ ਰਿਪਬਲਿਕਨ ਸੀਨੇਟਰ ਜੈਫ ਫਲੇਕ ਨੇ ਇਕ ਹਫਤੇ ਲਈ ਮਤਦਾਨ ਟਾਲਣ ਲਈ ਕਿਹਾ ਤਾਂ ਕਿ ਕੈਵਨਾਗ ਖਿਲਾਫ ਦੋਸ਼ਾਂ ਦੀ ਐੱਫ.ਬੀ.ਆਈ. ਤੋਂ ਜਾਂਚ ਕਰਵਾਈ ਜਾ ਸਕੇ।

Facebook Comment
Project by : XtremeStudioz