Close
Menu

ਸੀਬੀਅਾੲੀ ਵੱਲੋਂ ਮਨਮੋਹਨ ਸਿੰਘ ਨੂੰ ਕਲੀਨ ਚਿੱਟ

-- 22 September,2015

ਨਵੀਂ ਦਿੱਲੀ, 22 ਸਤੰਬਰ
ਸੀਬੀਆੲੀ ਨੇ ਅੱਜ ਕੋਲਾ ਘੁਟਾਲੇ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਮਨਮੋਹਨ ਸਿੰਘ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸੀਬੀਆੲੀ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ 2005 ਵਿੱਚ ਹਿੰਦਲਕੋ ਨੂੰ ਕੋਲਾ ਬਲਾਕ ਅਲਾਟ ਕਰਨ ਸਮੇਂ ਮਨਮੋਹਨ ਸਿੰਘ ਦੇ ਫੈਸਲਿਅਾਂ ਪਿੱਛੇ ਬੇਈਮਾਨੀ ਦੀ ਕੋੲੀ ਵੀ ਮਨਸ਼ਾ ਨਹੀਂ ਸੀ।ਸੀਬੀਆੲੀ ਦੇ ਸੀਨੀਅਰ ਵਕੀਲ ਅਮਰਿੰਦਰ ਸਰਨ ਨੇ ਜਸਟਿਸ ਐਮਬੀ ਲੋਕੁਰ ਦੀ ਅਗਵਾੲੀ ਵਾਲੇ ਬੈਂਚ ਨੂੰ ਕਿਹਾ ਕਿ ਸਾਬਕਾ ਕੋਲਾ ਰਾਜ ਮੰਤਰੀ ਸੰਤੋਸ਼ ਬਗਰੋਡ਼ੀਅਾ ਨੂੰ ਕੋਲਾ ਘਪਲੇ ਵਿੱਚ ਕੋੲੀ ਰਾਹਤ ਨਹੀਂ ਦਿੱਤੀ ਜਾਣੀ ਚਾਹੀਦੀ ਕਿੳੁਂਕਿ ੳੁਸ ’ਤੇ ਬੇਇਮਾਨੀ ਅਤੇ ਅਪਰਾਧਕ ਮਨਸ਼ਾ ਦੇ ਦੋਸ਼ ਹਨ ਤੇ ਸਾਬਕਾ ਪ੍ਰਧਾਨ ਮੰਤਰੀ ’ਤੇ ਅਜਿਹਾ ਕੋੲੀ ਦੋਸ਼ ਨਹੀਂ ਸੀ। ਕੋਲਾ ਘੁਟਾਲੇ ਵਿੱਚ ਟਰਾਇਲ ਕੋਰਟ ਵੱਲੋਂ ਬਗਰੋਡ਼ੀਆ ਨੂੰ ਸੰਮਨ ਭੇਜੇ ਗਏ ਸਨ ਤੇ ੳੁਸ ਨੇ ਸੁਪਰੀਮ ਕੋਰਟ ਵਿੱਚ ਇਸ ਨੂੰ ਚੁਣੌਤੀ ਦਿੱਤੀ ਸੀ।
ਸੀਬੀਆੲੀ ਦੇ ਵਕੀਲ ਨੇ ਬਗਰੋਡ਼ੀਆ ਦੇ ਸੀਨੀਅਰ ਵਕੀਲ ਕੇਕੇ ਵੇਣੂਗੋਪਾਲ ਦੀ ਬਹਿਸ ਦਾ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਕਿ ੳੁਹ ਦੋ ਵੱਖ ਵੱਖ ਕੇਸਾਂ ਵਿੱਚ ਸਮਾਨਤਾ ਬਣਾੳੁਣ ਦੀ ਕੋਸ਼ਿਸ਼ ਕਰ ਰਹੇ ਹਨ। ਵੇਣੂਗੋਪਾਲ ਨੇ ਅਪੀਲ ਕੀਤੀ ਸੀ ਕਿ ਜਿਵੇਂ ਸੁਪਰੀਮ ਕੋਰਟ ਨੇ ਮਨਮੋਹਨ ਸਿੰਘ ਖ਼ਿਲਾਫ਼ ਸੰਮਨ ਅਤੇ ਅਗਲੇਰੀ ਕਾਰਵਾੲੀ ’ਤੇ ਰੋਕ ਲਗਾੲੀ ਹੈ ੳੁਸੇ ਤਰ੍ਹਾਂ ਬਗਰੋਡ਼ੀਆ ਨੂੰ ਵੀ ਰਾਹਤ ਦਿੱਤੀ ਜਾਣੀ ਚਾਹੀਦੀ ਹੈ

Facebook Comment
Project by : XtremeStudioz