Close
Menu

ਸੀਬੀਆਈ ਨੇ ਤ੍ਰਿਣਮੂਲ ਨੂੰ ਭੇਜਿਆ ਨੋਟਿਸ, ਇੱਕ ਹਫ਼ਤੇ ਦੇ ਅੰਦਰ ਮੰਗਿਆ ਜਵਾਬ

-- 07 April,2015

ਕੋਲਕਾਤਾ, ਸਾਰਧਾ ਚਿਟਫੰਡ ਮਾਮਲੇ ‘ਚ ਸੀਬੀਆਈ ਨੇ ਸੋਮਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਸੁਬਰਤ ਬਖ਼ਸ਼ੀ ਨੂੰ ਨੋਟਿਸ ਭੇਜਿਆ ਤੇ ਇੱਕ ਹਫ਼ਤੇ ਦੇ ਅੰਦਰ ਜਵਾਬ ਮੰਗਿਆ ਹੈ। ਸੀਬੀਆਈ ਵੱਲੋਂ ਭੇਜੇ ਗਏ ਨੋਟਿਸ ‘ਚ 2010 ਤੋਂ 2014 ਤੱਕ ਪਾਰਟੀ ਦੀ ਕਮਾਈ – ਖ਼ਰਚ ਦਾ ਹਿਸਾਬ ਮੰਗਿਆ ਗਿਆ ਹੈ। ਇਸਦੇ ਨਾਲ ਹੀ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਦੀ ਬਣਾਈ ਪੇਂਟਿੰਗਜ਼ ਕਿੰਨੇ ਰੁਪਏ ‘ਚ ਵਿਕੀ ਸੀ, ਇਸਦਾ ਵੀ ਹਿਸਾਬ ਮੰਗਿਆ ਗਿਆ ਹੈ। ਸੀਬੀਆਈ ਸੂਤਰਾਂ ਦਾ ਕਹਿਣਾ ਹੈ ਕਿ ਤ੍ਰਿਣਮੂਲ ਕਾਂਗਰਸ ਵੱਲੋਂ ਜਵਾਬ ਮਿਲਣ ਤੋਂ ਬਾਅਦ ਪਾਰਟੀ ਜਨਰਲ ਸਕੱਤਰ ਸੁਬਰਤ ਬਖ਼ਸ਼ੀ ਨੂੰ ਤਲਬ ਕੀਤਾ ਜਾਵੇਗਾ ਤੇ ਉਨ੍ਹਾਂ ਤੋਂ ਪੂਰੀ ਜਾਣਕਾਰੀ ਲਈ ਜਾਵੇਗੀ।

Facebook Comment
Project by : XtremeStudioz