Close
Menu

ਸੀਮਾ ਉਲੰਘਣਾ ਲਈ ਆਸਟ੍ਰੇਲੀਆ ਨੇ ਇੰਡੋਨੇਸ਼ੀਆ ਤੋਂ ਮੰਗੀ ਮੁਆਫੀ

-- 17 January,2014

ਸਿਡਨੀ-ਆਸਟ੍ਰੇਲੀਆ ਸਰਕਾਰ ਨੇ ਆਪਣੇ ਸਮੁੰਦਰੀ ਫੌਜੀਆਂ ਦੀ ਗਲਤੀ ਕਾਰਨ ਇੰਡੋਨੇਸ਼ੀਆ ਜਲ ਖੇਤਰ ‘ਚ ਦਾਖਲ ਹੋਣ ਕਰਕੇ ਸ਼ੁੱਕਰਵਾਰ ਨੂੰ ਜਕਾਰਤਾ ਤੋਂ ਮੁਆਫੀ ਮੰਗੀ। ਇਮੀਗ੍ਰੇਸ਼ਨ ਮੰਤਰੀ ਸਕਾਟ ਮੌਰੀਸਨ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਅਸੀਂ ਇਸ ਘਟਨਾ ਨੂੰ ਲੈ ਕੇ ਡੂੰਘਾ ਦੁਖ ਜ਼ਾਹਰ ਕਰਦੇ ਹਾਂ। ਮੌਰੀਸਨ ਨੇ ਕਿਹਾ ਕਿ ਵਿਦੇਸ਼ ਮੰਤਰੀ ਜੂਲੀਆ ਬਿਸ਼ਪ ਨੇ ਇੰਡੋਨੇਸ਼ੀਆ ਦੇ ਆਪਣੇ ਪ੍ਰਤੀਨਿਧੀ ਮੰਤਰੀ ਮਾਰਟੀ ਨਟਾਲੇਗਵਾ ਤੋਂ ਵੀਰਵਾਰ ਰਾਤ ਨੂੰ ਗੱਲ ਕੀਤੀ ਅਤੇ ਇੰਡੋਨੇਸ਼ੀਆ ਜਲ ਖੇਤਰ ‘ਚ ਗਲਤੀ ਨਾਲ ਦਾਖਲ ਹੋਣ ਲਈ ਆਸਟ੍ਰੇਲੀਆਈ ਸਰਕਾਰ ਵਲੋਂ ਮੁਆਫੀ ਮੰਗੀ। ਉਨ੍ਹਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਇੰਡੋਨੇਸ਼ੀਆਈ ਜਲ ਖੇਤਰ ‘ਚ ਇਸ ਤਰ੍ਹਾਂ ਦੀ ਉਲੰਘਣਾ ਦੁਬਾਰਾ ਨਹੀਂ ਹੋਵੇਗੀ। ਮੌਰੀਸਨ ਨੇ ਕਿਹਾ ਕਿ ਜਕਾਰਤਾ ਸਥਿਤ ਆਸਟ੍ਰੇਲੀਆਈ ਦੂਤਘਰ ਸ਼ਨੀਵਾਰ ਨੂੰ ਇਸ ਸੰਬੰਧ ‘ਚ ਰਸਮੀ ਰੂਪ ਨਾਲ ਮੁਆਫੀ ਮੰਗੇਗਾ।

Facebook Comment
Project by : XtremeStudioz