Close
Menu

ਸੀਰੀਆਈ ਰਾਹਤ ਕਾਰਜਾਂ ਲਈ ਸਰਕਾਰ ਬਰਾਬਰ ਦਾ ਹਿੱਸਾ ਪਾਵੇ- ਮਲਕੇਅਰ

-- 11 September,2015

ਪੀਟਰਬਰੋ: ਐਨ ਡੀ ਪੀ ਆਗੂ ਥੌਮਸ ਮਲਕੇਅਰ ਵਲੋਂ ਕੈਨੇਡੀਅਨ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸੀਰੀਆਈ ਰਿਫੂਅਜੀ ਸਹਾਇਤਾ ਲਈ ਰਜਿਸਟਰਡ ਕੈਨੇਡੀਅਨ ਚੈਰਿਟੀਜ਼ ਵਲੋਂ ਇਕੱਠੀ ਕੀਤੀ ਜਾ ਰਹੀ ਰਾਸ਼ੀ ਵਿਚ ਬਰਾਬਰਤਾ ਦੇ ਅਧਾਰ ਤੇ ਫੰਡਿੰਗ ਜਾਰੀ ਕਰੇ।

ਮਲਕੇਅਰ ਨੇ ਕਿਹਾ ਕਿ ਕੈਨੇਡੀਅਨ ਲੋਕ ਹਰ ਆਫ਼ਤਾ ਵਿਚ ਮਨੁੱਖੀ ਸਹਾਇਤਾ ਲਈ ਤੱਤਪਰ ਰਹਿੰਦੇ ਹਨ ਅਤੇ ਹੁਣ ਇੱਕ ਵਾਰ ਫਿਰ ਮੌਕਾ ਆ ਗਿਆ ਹੈ ਜਦੋਂ ਅਸੀਂ ਇਨ੍ਹਾਂ ਲੋਕਾਂ ਦੀ ਮਦਦ ਕਰ ਸਕੀਏ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਇਸ ਬਿਪਤਾ ਦੇ ਸਮੇਂ ਉਹ ਦਿਆ ਦਿਖਾਉਣ ਅਤੇ ਬਰਾਬਰ ਦਾ ਸਹਿਯੋਗ ਪਾਉਣ ਲਈ ਇਕ ਫੰਡ ਦੀ ਸਥਾਪਨਾ ਕਰਨ ਜੋ ਕਿ ਕੈਨੇਡਾ ਵਿਚ ਸੀਰੀਆਈ ਲੋਕਾਂ ਲਈ ਰਜਿਸਟਰਡ ਚੈਰਿਟੀ ਸੰਸਥਾਵਾਂ ਵਲੋਂ ਇਕੱਠਾ ਕੀਤੀ ਰਾਹਤ ਰਾਸ਼ੀ ਦੀ ਬਰਾਬਰਤਾ ਕਰੇ।

ਬੀਤੇ ਕੱਲ ਮਲਕੇਅਰ ਅਤੇ ਉਨ੍ਹਾਂ ਦੀ ਪਤਨੀ ਕੈਥਰੀਨ ਪੀਟਰਬਰੋ ਵਿਖੇ ਕੈਨੇਡੀਅਨ ਰੈਡ ਕਰਾਸ ਦੇ ਦਫ਼ਤਰ ਵਿਖੇ ਰੁਕੇ ਅਤੇ ਉਨ੍ਹਾਂ ਨੇ ਸੀਰੀਆ, ਇਰਾਕ ਅਤੇ ਅਫਗਾਨਿਸਤਾਨ ਦੇ ਰਿਫੂਅਜੀਆਂ ਲਈ ਦਾਨ ਕੀਤਾ।

ਉਨ੍ਹਾਂ ਹਰ ਇਕ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਕਿਸਮ ਦਾ ਦਾਨ ਰਜਿਸਟਰਡ ਸੰਸਥਾਂ ਦੇ ਨਾਲ ਕਰਨ ਜਾਂ ਕਿਸੇ ਪਰਿਵਾਰ ਨੂੰ ਸਪੌਂਸਰ ਕਰਨ ਜਾਂ ਫਿਰ ਕਮਿਊਨਿਟੀ ਦੇ ਕੰਮ ਵਿਚ ਸਹਾਇਤਾ ਕਰਨ ਜਿਸ ਨਾਲ ਕਿਸੇ ਦਾ ਭਲਾ ਹੋ ਸਕੇ।

Facebook Comment
Project by : XtremeStudioz