Close
Menu

ਸੀਰੀਆਈ ਵਿਦਰੋਹੀਆਂ ਨੇ ਅਸਦ ‘ਤੇ ਹਮਲੇ ਦਾ ਕੀਤਾ ਦਾਅਵਾ, ਸਰਕਾਰ ਨੇ ਨਕਾਰਿਆ

-- 08 August,2013

bashar

ਅਮਾਨ- 8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਸੀਰੀਆ ‘ਚ ਵਿਦਰੋਹੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਕਾਫਲੇ ‘ਤੇ ਉਸ ਸਮੇਂ ਰਾਕੇਟ ਹਮਲਾ ਕੀਤਾ ਜਦੋਂ ਉਹ ਈਦ ਉਲ ਫਿਤਰ ਮੌਕੇ ‘ਤੇ ਨਮਾਜ਼ ਅਦਾ ਕਰਨ ਜਾ ਰਹੇ ਸਨ। ਹਾਲਾਂਕਿ ਦੇਸ਼ ਦੇ ਸੂਚਨਾ ਮੰਤਰੀ ਨੇ ਇਸ ਦਾਅਵੇ ਨੂੰ ਗਲਤ ਦੱਸਿਆ ਹੈ। ਇਸ ਦਾਅਵੇ ਦੇ ਤੁਰੰਤ ਬਾਅਦ ਦੇਸ਼ ਦੇ ਸੂਚਨਾ ਮੰਤਰੀ ਓਮਰਾਨ ਜੋਆਬੀ ਨੇ ਸਰਕਾਰੀ ਟੀ. ਵੀ. ਚੈਨਲ ‘ਤੇ ਕਿਹਾ ਕਿ ਖਬਰ ਬਿਲਕੁਲ ਗਲਤ ਹੈ। ਚੈਨਲ ਦੇ ਫੁਟੇਜ ਵੀ ਦਿਖਾਏ ਗਏ ਰਾਸ਼ਟਰਪਤੀ ਬਿਲਕੁਲ ਸੁਰੱਖਿਅਤ ਅਤੇ ਸਿਹਤਮੰਦ ਦਿਖ ਰਹੇ ਸਨ। ਚੈਨਲ ਦਾ ਦਾਅਵਾ ਹੈ ਕਿ ਇਹ ਮਲਿਕ ਜ਼ਿਲੇ ਦੀ ਅਨਾਸ ਬਿਨ ਮਲਿਕ ਮਸਜਿਦ ਦੀ ਫੁਟੇਜ ਹੈ ਜਿਥੇ ਰਾਸ਼ਟਰਪਤੀ ਦਾ ਘਰ ਹੈ।
ਇਸ ਤੋਂ ਪਹਿਲਾਂ ਤਹਿਰੀਰ ਅਲ ਸ਼ਾਮ ਨਾਮਕ ਵਿਦਰੋਹੀ ਧਿਰ ਨੇ ਇਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਸੀ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਕਾਫਲੇ ਦੇ ਸਮੇਂ ਹੋਰ ਰਸਤੇ ਦਾ ਜਾਇਜ਼ਾ ਲੈਣ ਤੋਂ ਬਾਅਦ ਇਲਾਕੇ ‘ਚ ਭਾਰੀ ਗੋਲੀਬਾਰੀ ਕੀਤੀ ਗਈ ਹੈ। ਅਸੀਂ ਨਤੀਜੇ ਦੀ ਉਡੀਕ ਕਰ ਰਹੇ ਹਾਂ ਅਤੇ ਇਸ ਦੇ ਲਈ ਪ੍ਰਾਰਥਨਾ ਕੀਤੀ ਗਈ ਹੈ। ਇਕ ਹੋਰ ਵਿਦਰੋਹੀ ਸੰਗਠਨ ਲਿਵਾ ਅਲ ਇਸਲਾਮ ਨੇ ਦਾਅਵਾ ਕੀਤਾ ਸੀ ਕਿ ਰਾਸ਼ਟਰਪਤੀ ਦੇ ਕਾਫਲੇ ‘ਤੇ ਹਮਲਾ ਕੀਤਾ ਜਿਸ ‘ਚ ਰਾਕੇਟ ਉਨ੍ਹਾਂ ਦੇ ਕਾਫਲੇ ‘ਤੇ  ਲੱਗਾ ਹੈ। ਸੰਗਠਨ ਦੇ ਇਸਲਾਮ ਅਲੂਸ਼ ਨੇ ਕਿਹਾ ਕਿ ਅਸਦ ਜ਼ਖਮੀ ਨਹੀਂ ਹੋਏ ਹਨ ਪਰ ਸਾਡੇ ਕੋਲ ਜੋ ਸੂਚਨਾ ਹੈ ਉਸ ਮੁਤਾਬਕ ਉਨ੍ਹਾਂ ਦੇ ਕਾਫਲੇ ਦੇ ਕੁਝ ਲੋਕ ਜ਼ਖਮੀ ਹੋਏ ਹਨ।

Facebook Comment
Project by : XtremeStudioz