Close
Menu

ਸੀਰੀਆ ‘ਚ ਮਸਜਿਦ ‘ਤੇ ਕਾਰ ਬੰਬ ਧਮਾਕੇ ‘ਚ 7 ਬੱਚਿਆਂ ਸਮੇਤ 40 ਲੋਕਾਂ ਦੀ ਮੌਤ

-- 26 October,2013

jammas.hussain20130714221518163ਬੇਰੂਤ,26 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਸੀਰੀਆ ‘ਚ ਦਮਿਸ਼ਕ ਦੇ ਨੇੜੇ ਸਕ ਵਾੜੀ ਬਰਾਡਾ ਇਲਾਕੇ ‘ਚ ਸ਼ੁੱਕਰਵਾਰ ਨੂੰ ਇਕ ਮਸਜਿਦ ‘ਚ ਹੋਏ ਕਾਰ ਬੰਬ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 40 ਹੋ ਗਈ। ਮਾਰੇ ਜਾਣ ਵਾਲੇ ਲੋਕਾਂ ‘ਚ ਸੱਤ ਬੱਚੇ ਅਤੇ ਇਕ ਔਰਤ ਸ਼ਾਮਲ ਹੈ। ‘ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਜ਼’ ਨੇ ਇਹ ਜਾਣਕਾਰੀ ਦਿੱਤੀ। ਸੀਰੀਆਈ ਸਰਕਾਰ ਅਤੇ ਵਿਰੋਧੀਆਂ ਨੇ ਦਮਿਸ਼ਕ ‘ਚ ਹੋਏ ਇਸ ਹਮਲੇ ਲਈ ਇਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਕ ਵਾੜੀ ਬਰਾਡਾ ਖੇਤਰ ਬਾਗੀਆਂ ਦੇ ਕਬਜ਼ੇ ‘ਚ ਹੈ ਅਤੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਵਫਾਦਾਰ ਫੌਜੀਆਂ ਨੇ ਇਸ ਇਲਾਕੇ ਨੂੰ ਘੇਰਾ ਪਾਇਆ ਹੋਇਆ ਹੈ। ਆਬਜ਼ਰਵੇਟਰੀ ਨੇ ਕਿਹਾ ਕਿ ਸਕ ਵਾੜੀ ‘ਚ ਜੁਮੇ ਦੀ ਨਮਾਜ਼ ਤੋਂ ਬਾਅਦ ਹੋਏ ਕਾਰ ਬੰਬ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 40 ਹੋ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸ਼ੰਕਾ ਹੈ ਕਿਉਂਕਿ ਦਰਜਨਾਂ ਲੋਕ ਜ਼ਖਮੀ ਹਨ ਅਤੇ ਉਨ੍ਹਾਂ ‘ਚ ਜ਼ਿਆਦਾਤਰ ਦੀ ਹਾਲਤ ਗੰਭੀਰ ਹੈ। ਇਕ ਸਰਕਾਰੀ ਏਜੰਸੀ ਅਨੁਸਾਰ ਇਨ੍ਹਾਂ ਹਮਲਿਆਂ ਲਈ ‘ਅੱਤਵਾਦੀਆਂ’ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਅਸਦ ਸਰਕਾਰ ਆਪਣੇ ਖਿਲਾਫ ਸੰਘਰਸ਼ਮਈ ਬਾਗੀਆਂ ਨੂੰ ਇਸੇ ਨਾਂ ਨਾਲ ਬੁਲਾਉਂਦੀ ਹੈ। ਵਿਰੋਧੀ ਰਾਸ਼ਟਰੀ ਗਠਜੋੜ (ਨੈਸ਼ਨਲ ਕੋਏਲਿਸ਼ਨ ) ਨੇ ਹਮਲੇ ਲਈ ਅਸਦ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਕ ਬਿਆਨ ‘ਚ ਕਿਹਾ ਕਿ ਬਸ਼ਰ ਅਲ ਅਸਦ ਦੇ ਗਿਰੋਹਾਂ ਨੇ ਦੁਪਹਿਰ ‘ਚ ਦੋ ਕਾਰ ਬੰਬ ਧਮਾਕੇ ਕੀਤੇ। ਬੰਬ ਸਕ ਵਾੜੀ ਬਰਾਡਾ ‘ਚ ਓਸਾਮਾ ਬਿਨ ਜੈਦ ਮਸਜਿਦ ਦੇ ਸਾਹਮਣੇ ਲਾਏ ਰੱਖੇ ਹੋਏ ਸਨ।

Facebook Comment
Project by : XtremeStudioz