Close
Menu

ਸੀਰੀਆ ‘ਚ ਰਸਾਇਣਕ ਹਥਿਆਰਾਂ ਦੀ ਵਰਤੋਂ ਦਿਖਾਵੇਗੀ ਰਿਪੋਰਟ : ਸੰਯੁਕਤ ਰਾਸ਼ਟਰ

-- 14 September,2013

download (1)

ਸੰਯੁਕਤ ਰਾਸ਼ਟਰ—14 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸੰਯੁਕਤ ਰਾਸ਼ਟਰ ਦੇ ਜਨਰਲ ਸੱਕਤਰ ਬਾਨ ਕੀ ਮੂਨ ਦਾ ਮੰਨਣਾ ਹੈ ਕਿ ਵਿਸ਼ਵ ਇੰਸਟੀਚਿਊਟ ਦੇ ਜਾਂਚ ਕਰਤਾਵਾਂ ਵਲੋਂ ਇਕ ਪੱਕੀ ਰਿਪੋਰਟ ਆਵੇਗੀ ਜੋ ਦੱਸੇਗੀ ਕਿ 21 ਅਗਸਤ ਨੂੰ ਸੀਰੀਆ ‘ਚ ਹਮਲੇ ‘ਚ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ ਪਰ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕਿਹਾ ਕਿ ਇਨ੍ਹਾਂ ਮਾਮਲਿਆਂ ਲਈ ਜ਼ਿੰਮੇਵਾਰ ਕੌਣ ਹੈ । ਸੀਰੀਆਈ ਸਰਕਾਰ ਅਤੇ ਬਾਗੀ ਦਮਿਸ਼ਕ ਦੇ ਉੱਪ ਨਗਰ ਘੋਓਟਾ ‘ਚ ਹੋਏ ਹਮਲੇ ਲਈ ਇਕ ਦੂਜੇ ‘ਤੇ ਦੋਸ਼ ਲਗਾਉਂਦੇ ਹਨ। ਓਬਾਮਾ ਪ੍ਰਸ਼ਾਸਨ ਨੇ ਕਿਹਾ ਕਿ ਮਿਲੇ ਸਬੂਤਾਂ ਦੇ ਆਧਾਰ ‘ਤੇ ਇਹ ਸਾਫ ਜ਼ਾਹਰ ਹੁੰਦਾ ਹੈ ਕਿ ਇਸ ਹਮਲੇ ਦੇ ਪਿੱਛੇ ਸੀਰੀਆਈ ਸਰਕਾਰ ਦਾ ਹੱਥ ਹੈ ਪਰ ਸੀਰੀਆ ਦੇ ਇਕ ਮੁੱਖ ਸਹਿਯੋਗੀ ਰੂਸ ਨੇ ਕਿਹਾ ਹੈ ਕਿ ਉਹ ਅਮਰੀਕੀ ਸਬੂਤਾਂ ਨਾਲ ਸੰਤੁਸ਼ਟ ਨਹੀਂ ਹੈ। ਓਬਾਮਾ ਪ੍ਰਸ਼ਾਸਨ ਅਨੁਸਾਰ ਇਸ ਮਾਮਲੇ ‘ਚ 1,429 ਲੋਕ ਮਾਰੇ ਗਏ ਸਨ। ਸੰਯੁਕਤ ਰਾਸ਼ਟਰ ਦੇ ਇੰਸਪੈਕਟਰਾਂ ਨੇ ਇਹ ਪਤਾ ਲਗਾਉਣਾ ਹੈ ਕਿ ਕੀ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤਾ ਗਿਆ ਸੀ ਪਰ ਸੰਯੁਕਤ ਰਾਸ਼ਟਰ ਦੇ ਦੋ ਕੂਟਨੀਤਕਾਂ ਨੇ ਕਿਹਾ ਕਿ ਰਿਪੋਰਟ ਸਾਜ਼ਿਸ਼ ਕਰਨ ਵਾਲਿਆਂ ਵੱਲ ਇਸ਼ਾਰਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇੰਸਪੈਕਟਰਾਂ ਨੇ ਹਮਲੇ ਨਾਲ ਕਈ ਨਮੂਨੇ ਇੱਕਠੇ ਕੀਤੇ ਹਨ ਅਤੇ ਡਾਕਟਰਾਂ ਅਤੇ ਗਵਾਹਾਂ ਨਾਲ ਇੰਟਰਵਿਊ ਵੀ ਕੀਤੇ ਹਨ। ਬਾਨ ਨੇ ਇਸ ਸਿੱਟੇ ਦੇ ਰਿਪੋਰਟ ਨਾਲ ਜੁੜੇ ਹੋਣ ਦੇ ਬਾਰੇ ‘ਚ ਪੁੱਛੇ ਜਾਣ ‘ਤੇ ਸੰਯੁਕਤ ਰਾਸ਼ਟਰ ਦੇ ਸਹਿ-ਬੁਲਾਰੇ ਫਰਹਾਨ ਹੱਕ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਰਿਪੋਰਟ ਹੁਣ ਤੱਕ ਪੂਰੀ ਨਹੀਂ ਹੋਈ ਹੈ। ਇਸ ਲਈ ਇਹ ਸੰਭਵ ਨਹੀਂ ਹੈ ਕਿ ਸਾਡੇ ‘ਚੋਂ ਕਿਸੇ ਨੇ ਵੀ ਰਿਪੋਰਟ ਦੇਖੀ ਹੋਵੇ। ਜਨਰਲ ਸਕੱਤਰ ਮਹਿਲਾ ਕੌਮਾਂਤਰੀ ਫੋਰਸ ‘ਤੇ ਬੋਲ ਰਹੇ ਸਨ। ਅਜੇ ਤੱਕ ਰਿਪੋਰਟ ਖਤਮ ਨਹੀਂ ਕੀਤੀ ਗਈ ਹੈ ਜਦੋਂ ਰਿਪੋਰਟ ਪੂਰੀ ਹੋ ਜਾਵੇਗੀ ਤਾਂ ਇਹ ਬਾਨ ਕੀ ਮੂਨ ਨੂੰ ਸੌਪ ਦਿੱਤੀ ਜਾਵੇਗੀ।

Facebook Comment
Project by : XtremeStudioz