Close
Menu

ਸੀਰੀਆ ‘ਚ ਰਾਜਨੀਤਿਕ ਹੱਲ ਲਈ ਈਰਾਨ ਨੂੰ ਅਪੀਲ ਕਰੇਗਾ : ਫਰਾਂਸ

-- 21 September,2013

frances-president-francois-hollande

ਪੈਰਿਸ—21 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਫਰਾਂਸ ਦੇ ਰਾਸ਼ਟਰਪਤੀ ਫਰਾਂਸੁਆ ਓਲੱਲਾਂਦੇ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਸੀਰੀਆ ‘ਚ ਜਾਰੀ ਘਰੇਲੂ ਜੰਗ ਨੂੰ ਲੈ ਕੇ ਕਿਸੇ ਰਾਜਨੀਤਿਕ ਹੱਲ ਲਈ ਈਰਾਨ ਨੂੰ ਰਾਜ਼ੀ ਕਰ ਲਿਆ ਜਾਵੇਗਾ। ਓਲੱਲਾਂਦੇ ਅਤੇ ਰਾਸ਼ਟਰਪਤੀ ਹਸਨ ਰੋਹਾਨੀ ਦੀ ਅਗਲੇ ਹਫਤੇ ਮੰਗਲਵਾਰ ਨੂੰ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਦੌਰਾਨ ਮੁਲਾਕਾਤ ਹੋਵੇਗੀ। ਇਸ ਤੋਂ ਪਹਿਲੇ ਮਹੀਨੇ ਦੋਹਾਂ ਨੇਤਾਵਾਂ ਦਾ ਸਾਹਮਣਾ ਹੋ ਚੁੱਕਿਆ ਹੈ। ਇੱਕ ਆਧਿਕਾਰਕ ਬੁਲਾਰੇ ਨੇ ਦੱਸਿਆ ਨੇ ਦੱਸਿਆ ਕਿ ਫਰਾਂਸ ਇਸ ਗੱਲ ਦੇ ਪੱਖ ‘ਚ ਹੈ ਕਿ ਸੀਰੀਆ ਮਾਮਲੇ ‘ਚ ਰਾਜਨੀਤਿਕ ਹੱਲ ਦੇ ਲਈ ਈਰਾਨ ਪੂਰਨ ਰੂਪ ਨਾਲ ਪਾਬੰਦ ਹੈ ਜਿਵੇਂ ਹੋਰ ਦੇਸ਼ਾਂ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਰੋਹਾਨੀ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਮੁੱਖ ਸਹਿਯੋਗੀਆਂ ‘ਚ ਮੰਨੇ ਜਾਂਦੇ ਹਨ। ਦੂਜੇ ਪਾਸੇ ਅਸਦ ਦੇ ਕਟੱੜ ਅਲੋਚਕਾਂ ‘ਚੋਂ ਫਰਾਂਸ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ ਆਪਣੇ ਬਿਆਨ ‘ਚ ਉੱਥੇ ਸ਼ਾਂਤੀ ਬਹਾਲੀ ਲਈ ਰਾਜਨੀਤਿਕ ਹੱਲ ਦੇ ਯਤਨਾਂ ਨੂੰ ਇੱਕੋਂ ਇੱਕ ਹੱਲ ਦੱਸਦੇ ਹੋਏ ਇਸਦੀ ਵਕਾਲਤ ਕੀਤੀ।

Facebook Comment
Project by : XtremeStudioz