Close
Menu

ਸੀਰੀਆ ‘ਚ ਹਮਲੇ ਦੀ ਚਿੰਗਾਰੀ ਪੂਰੇ ਖੇਤਰ ਨੂੰ ਲਵੇਗੀ ਲਪੇਟ ‘ਚ

-- 02 September,2013

ALE-640x360

ਦਮਿਸ਼ਕ-2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਈਰਾਨੀ ਸੰਸਦ ਦੇ ਰਾਸ਼ਟਰੀ ਸੁਰੱਖਿਆ ਕਮਿਸ਼ਨ ਦੇ ਮੁਖੀ ਅਲੇਉਦੀਨ ਬੋਰੋਜੇਰਦੀ ਨੇ ਕਿਹਾ ਹੈ ਕਿ ਸੀਰੀਆ ਦੇ ਖਿਲਾਫ ਕਿਸੇ ਵਿਦੇਸ਼ੀ ਹਮਲੇ ਦੀ ਚਿੰਗਾਰੀ ਸਮੁੱਚੇ ਖੇਤਰ ਨੂੰ ਆਪਣੀ ਲਪੇਟ ‘ਚ ਲੈ ਲਵੇਗੀ। ਬੋਰੋਜੇਰਦੀ ਨੇ ਕਿਹਾ ਕਿ ਅਮਰੀਕਾ ਦੀ ਅਗਵਾਈ ‘ਚ ਸੀਰੀਆ ਦੇ ਖਿਲਾਫ ਫੌਜੀ ਕਾਰਵਾਈ ਦੇ ਉਲਟ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਸਾਰੇ ਖੇਤਰ ਨੂੰ ਮਿਲ ਕੇ ਸੀਰੀਆ ਸੰਕਟ ਦਾ ਸਿਆਸੀ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਅੱਜ ਇਸਲਾਮਿਕ ਦੇਸ਼ ਅਤੇ ਉੱਥੋਂ ਦੇ ਲੋਕ ਸੁੰਨੀ ਮੁਸਲਮਾਨਾਂ ਨਾਲ ਜੁੜੇ ਹੋਏ ਹਨ, ਜੋ ਕਿ ਯਹੂਦੀਵਾਦ ਤੋਂ ਪ੍ਰੇਰਿਤ ਹਨ। ਸ਼੍ਰੀ ਬੋਰੋਜੇਰਦੀ ਨੇ ਕਿਹਾ ਕਿ ਉਨ੍ਹਾਂ ਦੇ ਦੌਰੇ ਦਾ ਉਦੇਸ਼ ਵਿਦੇਸ਼ੀ ਹਮਲਿਆਂ ਦੀਆਂ ਧਮਕੀਆਂ ਨੂੰ ਮੁੱਖ ਰੱਖਦਿਆਂ ਸੀਰੀਆ ਪ੍ਰਤੀ ਈਰਾਨ ਦੀ ਹਮਾਇਤ ਦੀ ਪੁਸ਼ਟੀ ਕਰਨੀ ਹੈ।

Facebook Comment
Project by : XtremeStudioz