Close
Menu

ਸੀਰੀਆ ‘ਤੇ ਕਾਰਵਾਈ ਨਹੀਂ ਕਰਨ ‘ਤੇ ਰਸਾਇਨਿਕ ਹਥਿਆਰਾਂ ਦਾ ਵਰਤੋਂ ਹੋ ਸਕਦੀ ਹੈ ਦੁਬਾਰਾ

-- 04 September,2013

david-cameron01_3

ਲੰਦਨ-4 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਬ੍ਰਿਟੇਨ ਦੇ ਪ੍ਰਧਾਨਮੰਤਰੀ ਡੇਵਿਡ ਕੈਮਰਨ ਨੇ ਕਿਹਾ ਕਿ ਜੇਕਰ ਅਮਰੀਕਾ ਸੀਰੀਆ ਦੇ ਖਿਲਾਫ ਫੌਜੀ ਕਾਰਵਾਈ ਨਹੀਂ ਕਰਦਾ ਤਾਂ ਸੀਰੀਆ ਦੀ ਸਰਕਾਰ ਆਮ ਨਾਗਰਿਕਾਂ ਦੇ ਖਿਲਾਫ ਫਿਰ ਤੋਂ ਰਸਾਇਨਿਕ ਹਥਿਆਰਾਂ ਦੀ ਵਰਤੋਂ ਕਰ ਸਕਦੀ ਹੈ। ਸ਼੍ਰੀ ਕੈਮਰਨ ਤੋਂ ਜਦੋਂ ਸੰਸਦ ਵਿਚ ਵਿਰੋਧੀ ਲੇਬਰ ਪਾਰਟੀ ਦੀ ਇਕ ਸੰਸਦ ਮੈਂਬਰ ਨੇ ਪੁੱਛਿਆ ਕਿ ਕੀ ਉਹ ਸੀਰੀਆ ‘ਤੇ ‘ਬੰਬ ਹਮਲੇ’ ਦੇ ਬਦਲੇ ਸੀਜ਼ ਫਾਇਰ ਦੇ ਲਈ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੈਂ ਕਹਾਂਗਾ ਕਿ ਉਹ ਖੁਦ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੀ ਜਗ੍ਹਾ ਰੱਖ ਕੇ ਦੇਖਣ। ਓਬਾਮਾ ਨੇ ਸਪੱਸ਼ਟ ਸੀਮਾ ਤੈਅ ਕੀਤੀ ਸੀ ਕਿ ਜੇਕਰ ਵੱਡੇ ਪਧੱਰ ‘ਤੇ ਰਾਸਾਇਨਿਕ ਹਥਿਆਰਾਂ ਦੀ ਵਰਤੋਂ ਹੋਈ ਤਾਂ ਕੁਝ ਨਾ ਕੁਝ ਕਾਰਵਾਈ ਕਰਨੀ ਹੋਵੇਗੀ। ਬ੍ਰਿਟਿਸ਼ ਪ੍ਰਧਾਨਮੰਤਰੀ ਨੇ ਕਿਹਾ ਕਿ ਚਿਤਾਵਨੀ ਦੇ ਕੇ ਜੇਕਰ ਅਮਰੀਕਾ ਪਿੱਛੇ ਹੱਟ ਜਾਂਦਾ ਹੈ ਤਾਂ ਸੀਰੀਆ ਦੀ ਸਰਕਾਰ ਹੋਰ ਰਸਾਇਨਿਕ ਹਮਲੇ ਕਰ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਗੱਲ ਦੁਹਰਾਈ ਕਿ ਸੰਸਦ ਦੀ ਰਾਇ ਦੀ ਅਣਦੇਖੀ ਕਰਕੇ ਬ੍ਰਿਟੇਨ ‘ਫੌਜੀ ਕਾਰਵਾਈ’ ਵਿਚ ਹਿੱਸਾ ਨਹੀਂ ਲਵੇਗਾ।

Facebook Comment
Project by : XtremeStudioz