Close
Menu

ਸੀਰੀਆ ‘ਤੇ ਹਮਲੇ ਦਾ ਅਸਰ ਵਿਸ਼ਵ ਦੇ ਹੋਰ ਹਿੱਸਿਆਂ ‘ਤੇ ਵੀ : ਪੁਤਿਨ

-- 12 September,2013

download (2)

ਵਾਸ਼ਿੰਗਟਨ—12 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਰੂਸ ਦੇ ਰਾਸ਼ਟਰਪਤੀ ਵਲਦੀਮਿਰ ਪਿਤਨ ਨੇ ਅਮਰੀਕਾ ਨੂੰ ਚੌਕੰਨਾ ਕੀਤਾ ਹੈ ਕਿ ਸੀਰੀਆ ‘ਤੇ ਫੌਜੀ ਕਾਰਵਾਈ ਦਾ ਅਸਰ ਵਿਸ਼ਵ ਦੇ ਹੋਰ ਹਿੱਸਿਆਂ ‘ਤੇ ਵੀ ਪੈ ਸਕਦਾ ਹੈ। ਪੁਤਿਨ ਨੇ ਕਿਹਾ ਕਿ ਸੀਰੀਆ ‘ਚ ਕਰੀਬ ਢਾਈ ਸਾਲਾਂ ਤੋਂ ਚੱਲ ਰਹੀ ਘਰੇਲੂ ਜੰਗ ‘ਚ ਲੋਕਤੰਤਰ ਦੀ ਮੰਗ ਕਰਨ ਵਾਲੇ ਲੋਕ ਘੱਟ ਹੀ ਹਨ ਜਦੋਂ ਕਿ ਇਸ ਲੜਾਈ ‘ਚ ਵੱਡੀ ਗਿਣਤੀ ‘ਚ ਅੱਤਵਾਦੀ ਸੰਗਠਨ ਅਲਕਾਇਦਾ ਅਤੇ ਹੋਰ ਕੱਟੜਪੰਥੀ ਲੋਕ ਸਰਕਾਰ ਦੇ ਖਿਲਾਫ ਮੋਰਚਾ ਜਮਾਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਗਸਤ ‘ਚ ਸੀਰੀਆ ‘ਚ ਹੋਏ ਰਸਾਇਣਕ ਹਮਲੇ ਦੇ ਲਈ ਬਸ਼ਰ ਅਲ ਅਸਦ ਸਰਕਾਰ ਨੂੰ ਦੋਸ਼ੀ ਮੰਨਦਾ ਹੈ ਜਦੋਂ ਕਿ ਇਹ ਕੰਮ ਵਿਦੇਸ਼ੀ ਦਖਲ ਅੰਦਾਜ਼ੀ ਨੂੰ ਉਕਸਾਉਣ ਲਈ ਸਰਕਾਰ ਵਿਰੋਧੀ ਤੱਤਾਂ ਨੇ ਕੀਤਾ ਹੈ। ਪੁਤਿਨ ਨੇ ਕਿਹਾ ਕਿ ਸੀਰੀਆ ‘ਤੇ ਹਮਲੇ ਨਾਲ ਹੋਰ ਬੇਕਸੂਰ ਲੋਕਾਂ ਦੀਆਂ ਜਾਨਾਂ ਤਾਂ ਜਾਣਗੀਆਂ ਹੀ ਨਾਲ ਹੀ ਇਹ ਸੰਘਰਸ਼ ਦੀ ਹੱਦ ਤੋਂ ਵੀ ਬਾਹਰ ਚਲਾ ਜਾਵੇਗਾ।

Facebook Comment
Project by : XtremeStudioz