Close
Menu

ਸੀਰੀਆ ‘ਤ ਹਮਲਾ ਕੀਤਾ ਤਾਂ ਹੋਵੇਗਾ ਵਿਨਾਸ਼

-- 03 September,2013

bashar-al-assad-hang-the-bastard-640x360

ਪੈਰਿਸ—3 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸੀਰੀਆ ‘ਤੇ ਅਮਰੀਕਾ ਵੱਲੋਂ ਫੌਜੀ ਕਾਰਵਾਈ ਕਰਨ ਦੀਆਂ ਖ਼ਬਰਾਂ ਦਰਮਿਆਨ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੱਛਮੀ ਏਸ਼ੀਆ ‘ਬਾਰੂਦੀ ਸੁਰੰਗ’ ਹੈ ਅਤੇ ਇਸ ਨੂੰ ਹੱਥ ਪਾਉਣ ਵਾਲੇ ਦਾ ਅੰਜ਼ਾਮ ਬੁਰਾ ਹੋਵੇਗਾ। ਅਸਦ ਨੇ ਕਿਹਾ ਕਿ ਜੇਕਰ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਉਸ ‘ਤੇ ਹਮਲਾ ਕੀਤਾ ਤਾਂ ਖੇਤਰੀ ਯੁੱਧ ਛਿੜ ਸਕਦਾ ਹੈ। ਫਰੈਂਚ ਅਖਬਾਰ ‘ਲਿ ਫਿਗਾਰੋ’ ਨੂੰ ਦਿੱਤੀ ਗਈ ਇੰਟਰਵਿਊ ‘ਚ ਅਸਦ ਨੇ ਕਿਹਾ ਕਿ ਸੀਰੀਆ ਨੇ ਅਮਰੀਕਾ ਅਤੇ ਫਰਾਂਸ ਨੂੰ ਰਸਾਇਣਕ ਹਥਿਆਰਾਂ ਦੀ ਵਰਤੋਂ ਦੇ ਦੋਸ਼ ਨੂੰ ਲੈ ਕੇ ਸਬੂਤ ਪੇਸ਼ ਕਰਨ ਦੀ ਚੁਣੌਤੀ ਦਿੱਤੀ ਹੈ ਪਰ ਦੋਹਾਂ ਦੇਸ਼ਾਂ ਦੇ ਨੇਤਾ ਅਜਿਹਾ ਕਰਨ ਵਿਚ ਸਮਰੱਥ ਨਹੀਂ ਹਨ।
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਫਰਾਂਸ ਦੇ ਰਾਸ਼ਟਰਪਤੀ ਫ੍ਰਾਂਸਵਾ ਓਲੋਂਦੋ ਨੇ ਅਸਦ ਸ਼ਾਸਨ ‘ਤੇ 21 ਅਗਸਤ ਨੂੰ ਵਿਦਰੋਹੀਆਂ ਦੇ ਟਿਕਾਣੇ ਵਾਲੇ ਦਮਸ਼ਿਕ ‘ਚ ਖਤਰਨਾਕ ਰਸਾਇਣਕ ਹਮਲਾ ਕਰਨ ਦਾ ਦੋਸ਼ ਲਗਾਇਆ ਹੈ ਪਰ ਸੀਰੀਆਈ ਸਰਕਾਰ ਨੇ ਇਨ੍ਹਾਂ ਦੋਸ਼ਾਂ ‘ਤੋਂ ਇਨਕਾਰ ਕਰਦੇ ਹੋਏ ਇਨ੍ਹਾਂ ਹਮਲਿਆਂ ਲਈ ਸੀਰੀਆਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੀਰੀਆ ‘ਤੇ ਅਮਰੀਕੀ ਹਮਲੇ ਦੀਆਂ ਸੰਭਾਵਨਾਵਾਂ ਨਾਲ ਦੁਨੀਆ ਭਰ ਦੇ ਬਜ਼ਾਰਾਂ ‘ਤੇ ਵੀ ਅਸਰ ਪੈ ਰਿਹਾ ਹੈ। ਅਜਿਹੇ ਵਿਚ ਜੇਕਰ ਅਮਰੀਕਾ ਨੇ ਸੀਰੀਆ ‘ਤੇ ਹਮਲਾ ਕੀਤਾ ਤਾਂ ਭਾਰਤ ‘ਚ ਵੀ ਡੀਜਲ-ਪੈਟਰੋਲ ਦੀਆਂ ਕੀਮਤਾਂ ਵਧ ਸਕਦੀਆਂ ਹਨ। ਹੈ।

Facebook Comment
Project by : XtremeStudioz