Close
Menu

ਸੀਰੀਆ ਦੇ ਰੂਸੀ ਦੂਤਘਰ ‘ਚ ਮੋਟਰ ਦਾ ਗੋਲਾ ਡਿੱਗਿਆ

-- 22 September,2013

download-123

ਦਮਿਸ਼ਕ –22 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਸੀਰੀਆ ਦੀ ਰਾਜਧਾਨੀ ਦਮਿਸ਼ਕ ਸਥਿਤ ਰੂਸੀ ਦੂਤਘਰ ਕੈਂਪਸ ‘ਚ ਐਤਵਾਰ ਨੂੰ ਮੋਟਰ ਦਾ ਇਕ ਗੋਲਾ ਡਿੱਗਿਆ। ਸਮਾਚਾਰ ਏਜੰਸੀ ਸਿਨਹੂਆ ਦੇ ਮੁਤਾਬਕ ਇਸ ਵਿਚ 2 ਲੋਕ ਮਾਮੂਲੀ ਰੂਪ ਨਾਲ ਜ਼ਖਮੀ ਹੋ ਗਏ। ਰਿਪੋਰਟ ‘ਚ ਘਟਨਾ ਦੇ ਬਾਰੇ ਵਿਚ ਕੋਈ ਬਿਊਰਾ ਨਹੀਂ ਦਿੱਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸੇ ਬ੍ਰਜੇਹ ਜ਼ਿਲੇ ਤੋਂ ਦਾਗਿਆ ਗਿਆ ਹੈ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਸਰਕਾਰੀ ਸੈਨਾਵਾਂ ਅਤੇ ਵਿਦਰੋਹੀਆਂ ਵਿਚ ਲੜਾਈ ਚਲ ਰਹੀ ਹੈ। ਦਮਿਸ਼ਕ ਦੇ ਲੋਕ ਨੇੜੇ ਦੇ ਉਪਨਗਰਾਂ ਤੋਂ ਰਾਜਧਾਨੀ ‘ਤੇ ਦਾਗੇ ਜਾਣ ਵਾਲੇ ਮੋਟਰ ਦੇ ਗੋਲਾਂ ਦੇ ਆਦੀ ਹੋ ਚੁੱਕੇ ਹਨ। ਇਕ ਉਪਨਗਰ ਸੈਦਾ ਜੈਨਬ ‘ਤੇ ਇਕ ਦਿਨ ਪਹਿਲਾ ਡਿੱਗੇ ਮੋਟਰ ਦੇ ਗੋਲੇ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ।

Facebook Comment
Project by : XtremeStudioz