Close
Menu

ਸੀਰੀਆ ਰਸਾਇਣਕ ਹਮਲਿਆਂ ਦੀਆਂ 13 ਵੀਡੀਓਜ਼ ਅਮਰੀਕੀ ਸੈਨੇਟ ਵੱਲੋਂ ਜਾਰੀ

-- 08 September,2013

senate1-609x360

ਵਾਸ਼ਿੰਗਟਨ—8 ਸਤੰਬਰ (ਦੇਸ ਪ੍ਰਦੇਸ ਟਾਈਮਜ਼)-  ਵ੍ਹਾਈਟ ਹਾਊਸ ਵੱਲੋਂ ਸੀਰੀਆ ‘ਤੇ ਫੌਜੀ ਕਾਰਵਾਈ ਦੇ ਆਪਣਾ ਪੱਖ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਚ ਅਮਰੀਕੀ ਸੈਨੇਟ ਦੀ ਖੁਫੀਆ ਏਜੰਸੀ ਨੇ ਕਥਿਤ ਤੌਰ ‘ਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਵੱਲੋਂ ਕੀਤੇ ਗਏ ਰਸਾਇਣਕ ਹਮਲਿਆਂ ਦੀਆਂ 13 ਵੀਡੀਓਜ਼ ਜਾਰੀ ਕੀਤੀਆਂ ਹਨ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਸੀਰੀਆ ਖਿਲਾਫ ‘ਸੀਮਤ’ ਫੌਜੀ ਕਾਰਵਾਈ ਦਾ ਅਧਿਕਾਰ ਦੇਣ ਦੇ ਪ੍ਰਸਤਾਵ ‘ਤੇ ਸੈਨੇਟ ਦੀ ਬਹਿਸ ਅਤੇ ਵੋਟਿੰਗ ਤੋਂ ਕੁਝ ਦਿਨ ਪਹਿਲਾਂ ਹੀ ਰਸਾਇਣਕ ਹਮਲਿਆਂ ਸੰਬੰਧੀ ਇਹ ਵੀਡੀਓ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿਚ ਗ੍ਰਾਫਿਕ ਚਿੱਤਰ ਦਿਖਾਏ ਗਏ ਹਨ। ਇਨ੍ਹਾਂ ਵੀਡੀਓਜ਼ ਨੂੰ ਪਹਿਲਾਂ ਵੀਰਵਾਰ ਨੂੰ ਸੈਨੇਟ ਦੀ ਖੁਫੀਆ ਕਮੇਟੀ ਦੇ ਮੈਂਬਰਾਂ ਨੂੰ ਦਿਖਾਇਆ ਗਿਆ ਅਤੇ ਉਸ ਦੇ ਸੀ. ਐੱਨ. ਐੱਨ. ਨੂੰ ਲੀਕ ਕੀਤਾ ਗਿਆ। ਕਈ ਮੀਡੀਆ ਸੰਗਠਨਾਂ ਦਾ ਕਹਿਣਾ ਹੈ ਕਿ ਅਜਿਹਾ ਸੀਰੀਆ ‘ਤੇ ਹਮਲੇ ਦੇ ਸੰਬੰਧ ਵਿਚ ਇਕ ਜਨਮਤ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਅਧੀਨ ਕੀਤਾ ਗਿਆ ਹੈ।
ਓਬਾਮਾ ਪ੍ਰਸ਼ਾਸਨ ਨੇ ਰਾਸ਼ਟਰਪਤੀ ਅਸਦ ਦੇ ਬਲਾਂ ‘ਤੇ ‘ਤੇ 21 ਅਗਸਤ ਨੂੰ ਦਮਸ਼ਿਕ ਦੇ ਉਪਨਗਰਾਂ ‘ਚ ਜ਼ਹਿਰੀਲੀ ਗੈਸ ਦੇ ਹਮਲਿਆਂ ‘ਚ 1429 ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਸੀਰੀਆਈ ਸਰਕਾਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਖੁਫੀਆ ਏਜੰਸੀ ਨੇ ਇਕ ਬਿਆਨ ‘ਚ ਕਿਹਾ ਕਿ ਯੂ. ਐੱਸ. ਓਪਨ ਸੋਰਸ ਸੈਂਟਰ ਨੇ ਹਮਲੇ ਦੇ ਦਿਨ ਦੀਆਂ ਇਹ 13 ਵੀਡੀਓਜ਼ ਇਕੱਠੀਆਂ ਕੀਤੀਆਂ ਹਨ। ਕਮੇਟੀ ਨੇ ਕਿਹਾ ਕਿ ਇਹ ਸਾਰੀਆਂ ਵੀਡੀਓਜ਼ ਸੀਰੀਆਈ ਬਾਗੀਆਂ ਦੇ ਸਮਰਥਕਾਂ ਵੱਲੋਂ ਯੂਟਿਊਬ ‘ਤੇ ਪਾਈਆਂ ਗਈਆਂ ਹਨ।
ਅਮਰੀਕੀ ਸੈਨੇਟ ‘ਚ ਇਸ ਹਫਤੇ ਸੀਰੀਆ ‘ਤੇ ਅਮਰੀਕਾ ਵੱਲੋਂ ਸੀਮਤ ਫੌਜੀ ਕਾਰਵਾਈ ਦੇ ਸੰਬੰਧ ਵਿਚ ਵੋਟਾਂ ਹੋਣ ਦੀ ਸੰਭਾਵਨਾ ਹੈ। ਵਿਦੇਸ਼ ਮੰਤਰੀ ਜੌਨ ਕੈਰੀ ਦੇ ਪ੍ਰਸਤਾਵ ‘ਤੇ ਅੰਤਰਰਾਸ਼ਟਰੀ ਸਮਰਥਨ ਹਾਸਲ ਕਰਨ ਦੇ ਲਈ ਯੂਰਪ ਦੇ ਦੌਰੇ ‘ਤੇ ਹਨ।

Facebook Comment
Project by : XtremeStudioz