Close
Menu

ਸੀਰੀਆ ਸੰਮੇਲਨ ਵਿਚ ਅਸਦ ਸਰਕਾਰ ਨੂੰ ਲੈ ਕੇ ਮਤਭੇਦ ਉਭਰੇ

-- 22 January,2014

ਮੋਂਟਰੇਕਸ—ਸੀਰੀਆ ਮੁੱਦੇ ਨੂੰ ਲੈ ਕੇ ਮੋਂਟਰੇਕਸ ਵਿਚ ਜਾਂਰੀ ਸ਼ਾਂਤੀ ਸੰਮੇਲਨ ਦੌਰਾਨ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਲੈ ਕੇ ਮਤਭੇਦ ਉਭਰ ਕੇ ਸਾਹਮਣੇ ਆ ਗਏ।
ਸੀਰੀਆ ਸਰਕਾਰ ਅਤੇ ਉਸ ਦੇ ਕੱਟੜ ਵਿਰੋਧੀ ਸਟਿਰਜ਼ਰਲੈਂਡ ਦੇ ਮੋਂਟਰੇਕਸ ਵਿਚ ਆਹਮਣੇ-ਸਾਹਮਣੇ ਬੈਠੇ ਪਰ ਉਨ੍ਹਾਂ ਦਾ ਏਜੰਡਾ ਵੱਖਰਾ-ਵੱਖਰਾ ਹੈ। ਵਿਸ਼ਵ ਦੀਆਂ ਮਹਾਂਸ਼ਕਤੀਆਂ ਨੂੰ ਉਮੀਦ ਹੈ ਕਿ ਇਸ ਸੰਮੇਲਨ ਦੌਰਾਨ ਸੀਰੀਆ ਵਿਚ 3 ਸਾਲਾਂ ਤੋਂ ਜਾਰੀ ਗ੍ਰਹਿ ਯੁੱਧ ਨੂੰ ਖਤਮ ਕਰਨ ਦੀ ਕੀ ਕੋਈ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇਗੀ।
ਇਸ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਜੌਨ ਕੈਰੀ ਨੇ ਕਿਹਾ ਕਿ ਸੀਰੀਆ ਦੇ ਰਾਸ਼ਟਰਪਤੀ ਅਸਦ ਨੂੰ ਅਸਤੀਫੇ ਦੇ ਦੇਣਾ ਚਾਹੀਦਾ ਹੈ, ਜਦੋਂ ਕਿ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸੀਰੀਆ ਦੇ ਬਾਹਰੀ ਦਖਲ ਦੇ ਪ੍ਰਤੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ।

Facebook Comment
Project by : XtremeStudioz