Close
Menu

ਸੀਰੀਜ਼ ਗੁਆਉਣ ਤੋਂ ਬਾਅਦ ਜੇਸਨ ਹੋਲਡਰ ਨੇ ਦਿੱਤਾ ਬਿਆਨ, ਹਾਰ ਨੂੰ ਪਚਾਉਣਾ ਸੌਖਾ ਨਹੀਂ

-- 15 October,2018

ਨਵੀਂ ਦਿੱਲੀ : ਵਿੰਡੀਜ਼ ਦੇ ਕਪਤਾਨ ਜੈਸਨ ਹੋਲਡਰ ਨੇ ਐਤਵਾਰ ਨੂੰ ਇੱਥੇ ਭਾਰਤ ਹੱਥੋਂ 3 ਦਿਨਾਂ ਦੇ ਅੰਦਰ ਮੈਚ ਗੁਆਉਣ ਨੂੰ ਸ਼ਰਮਨਾਕ ਦੱਸਦਿਆਂ ਕਿਹਾ ਕਿ ਬੱਲੇਬਾਜ਼ੀ ਲਈ ਆਸਾਨ ਪਿੱਚ ‘ਤੇ ਇਸ ਤਰ੍ਹਾਂ ਦੀ ਹਾਰ ਨਿਰਾਸ਼ਾਜਨਕ ਹੈ। ਹੋਲਡਰ ਨੇ ਕਿਹਾ, ”ਈਮਾਨਦਾਰੀ ਨਾਲ ਕਹਾਂ ਤਾਂ ਇਸ ਤਰ੍ਹਾਂ ਦੀ ਹਾਰ ਨੂੰ ਪਚਾਉਣਾ ਸੌਖਾ ਨਹੀਂ। ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਅਜਿਹਾ ਕਿਉਂ ਹੋ ਰਿਹਾ ਹੈ। ਇਹ ਅਜਿਹਾ ਮਾਮਲਾ ਹੈ, ਜਿਸ ਨੂੰ ਅਸੀਂ ਸਾਰਿਆਂ ਨੂੰ ਮਿਲ ਕੇ ਸੁਲਝਾਉਣਾ ਹੈ, ਜਿਸ ਵਿਚ ਮੈਨੇਜਮੈਂਟ, ਚੋਣਕਾਰ ਤੇ ਖਿਡਾਰੀ ਸਾਰੇ ਸ਼ਾਮਲ ਹਨ।

Facebook Comment
Project by : XtremeStudioz