Close
Menu

ਸੀ.ਈ.ਉ. ਵਲੋਂ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ

-- 01 March,2019

ਚੰਡੀਗੜ•, 1 ਮਾਰਚ: 

ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ ਇੱਥੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਫੋਟੋ ਵੋਟਰ ਸੂਚੀਆਂ ਦੀ ਸੂਧਾਈ ਸਬੰਧੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਸਟੇਟ ਕਮਿਊਨਿਸਟ ਪਾਰਟੀ ਆਫ ਇੰਡੀਆ ਅਤੇ ਦੇ ਨੁਮਾਇੰਦਿਆਂ ਨੇ ਭਾਗ ਲਿਆ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਈ.ਉ. ਡਾ. ਰਾਜੂ ਨੇ ਕਿਹਾ ਕਿ ਮਿਤੀ 2 ਮਾਰਚ ਅਤੇ 3 ਮਾਰਚ 2019 ਨੂੰ ਹਰੇਕ ਪੋਲਿੰਗ ਬੂਥ ਤੇ ਵਿਸ਼ੇਸ਼ ਕੈਪ ਲਗਾ ਕੇ ਵੋਟਾਂ ਬਨਾਉਣ ਦਾ ਆਖਰੀ ਮੌਕੇ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇਸ ਮੁਹਿੰਮ ਦੌਰਾਨ ਵੋਟਰ ਸੂਚੀਆਂ ਵਿਚੋਂ ਦੋਹਰੇ ਇੰਦਰਾਜ ਜਾਂ ਦੋ ਬਾਰ ਦਰਜ ਹੋਏ ਵੇਰਵਿਆਂ ਨੂੰ ਕੱਟਣਾ, ਪੱਕੇ ਤੌਰ ਤੇ ਰਿਹਾਇਸ਼ ਬਦਲਣ ਵਾਲੇ ਅਤੇ ਮਰ ਚੁੱਕੇ ਲੋਕਾਂ ਦੀਆਂ ਵੋਟਾਂ ਕੱਟਣ ਦਾ ਕੰਮ ਕੀਤਾ ਜਾਵੇਗਾ 

ਸੀ.ਈ.ਉ. ਨੇ ਇਸ ਮੌਕੇ ਹਾਜ਼ਰ ਸਮੂੰਹ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜ਼ਿਲ•ਾ ਇਕਾਈ ਦੇ ਆਗੂਆਂ ਨੁੰ ਨਿਰਦੇਸ਼ ਦੇਣ ਕਿ ਹਰੇਕ ਪੋਲਿੰਗ ਬੂਥ ਵਾਈਜ ਬੀ.ਐਲ. ਏ. ਜਰੂਰ ਨਿਯੁਕਤ ਕਰਨ।

ਮੀਟਿੰਗ ਦੋਰਾਨ ਡਾ. ਰਾਜੂ ਨੇ ਰਾਜਨੀਤਕ ਪਾਰਟੀਆਂ ਦੇ ਆਗੂਆ ਨੂੰ ਫਾਰਮ 26 , ਏ ਅਤੇ ਬੀ ਬਾਰੇ ਵੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਐਫੀਡੇਵਟ ਨਾਮਜਦਗੀ ਪੱਤਰ ਦਾਖਲ਼ ਕਰਨ ਦੇ ਆਖਰੀ ਦਿਨ ਬਾਦ ਦੁਪਹਿਰ ਤਿੰਨ ਵਜੇ ਤੋਂ ਪਹਿਲਾਂ ਹਰ ਹਾਲਤ ਵਿਚ ਭਰਨਾ ਹੈ।ਜੇਕਰ ਫਾਰਮ 26 ਦਾ ਕੋਈ ਕਾਲਮ ਖਾਲੀ ਰਿਹ ਗਿਆ ਤਾਂ ਨਾਮਜਦਗੀ ਪਤਰ ਦਾਖਲ ਕਰਨ ਵਾਲੇ ਉਮੀਦਵਾਰ ਨੂੰ ਨਾਮਜਦਗੀ ਪੱਤਰਾਂ ਦੀ ਪੜਤਾਲ ਸ਼ੁਰੂ ਹੋਣ ਤੋਂ ਪਹਿਲ਼ਾ ਹਰ ਹਾਲਤ ਪੂਰੀ ਤਰ•ਾ ਭਰਿਆ ਹੋਇਆ ਐਫੀਡੇਵਟ ਜਮ•ਾ ਕਰਵਾਉਣਾ ਜਰੂਰੀ ਹੋਵੇਗਾ। ਜੇਕਰ ਕੋਈ ਉਮੀਦਵਾਰ ਆਰ. ਉ. ਵਲੋਂ ਰੀਮਾਂਡਰ ਜਾਰੀ ਹੋਣ ਤੋਂ ਬਾਦ ਵੀ ਇਹ ਐਫੀਡੇਵਟ ਜਮ•ਾ ਕਰਵਾਉਣ ਵਿੱਚ ਨਾਕਾਮ ਰਹਿੰਦਾ ਹੈ ਤਾ ਆਰ. ਉ. ਇਸ ਅਧਾਰ ਤੇ ਨਾਮਜਦਗੀ ਪੱਤਰ ਪੜਤਾਲ ਦੌਰਾਨ ਰੱਦ ਕਰ ਸਕਦਾ ਹੈ। ਇਸ ਤੋਂ ਇਲਾਵਾ ਨਾਮਜਗੀ ਪੱਤਰਾਂ ਦੀ ਪੜਤਾਲ ਤੋਂ ਪਹਿਲਾ ਸਹੁੰ ਚੁਕਣੀ ਵੀ ਜਰੂਰੀ ਹੈ ਅਤੇ ਉਮੀਦਵਰ ਦਾ ਨਾਮ ਜਿਸ ਵੋਟਰ ਸੂਚੀ ਵਿੱਚ ਦਰਜ ਹੈ ਉਸ ਦੀ ਤਸਦੀਕਸ਼ੁਦਾ ਕਾਪੀ ਵੀ ਜਮ•ਾ ਕਰਵਾਏਗਾ।    

Facebook Comment
Project by : XtremeStudioz