Close
Menu

ਸੀ. ਏ. ਨੇ ‘ਮੰਕੀਗੇਟ’ ਦੌਰਾਨ ਮੈਨੂੰ ਅਤੇ ਟੀਮ ਨੂੰ ਨਿਰਾਸ਼ ਕੀਤਾ : ਪੋਂਟਿੰਗ

-- 20 October,2013

ਮੈਲਬੋਰਨ –  ਸਾਬਕਾ ਆਸਟ੍ਰੇਲੀਆਈ ਕਪਤਾਨ ਰਿਕੀ ਪੋਂਟਿੰਗ ਨੂੰ ਲੱਗਦਾ ਹੈ ਕਿ ਦੇਸ਼ ਦੇ ਕ੍ਰਿਕਟ ਬੋਰਡ ਨੇ 2008 ਵਿਚ ‘ਮੰਕੀਗੇਟ’ ਵਿਵਾਦ ਦੌਰਾਨ ਉਸ ਨੂੰ ਅਤੇ ਪੂਰੀ ਟੀਮ ਨੂੰ ਨਿਰਾਸ਼ ਕੀਤਾ ਸੀ।
ਪੋਂਟਿੰਗ ਨੇ ਕਿਹਾ ਕਿ ਕ੍ਰਿਕਟ ਆਸਟ੍ਰੇਲੀਆ (ਸੀ. ਏ.) ਅਧਿਕਾਰੀਆਂ ਨੇ ਅਜਿਹਾ ਵਰਤਾਅ ਕੀਤਾ ਜਿਵੇਂ ਕਿ ਭਾਰਤ ਨਾਲ ਉਨ੍ਹਾਂ ਦੇ ਰਿਸ਼ਤੇ ਰਾਸ਼ਟਰੀ ਖਿਡਾਰੀਆਂ ਤੋਂ ਵੱਧ ਅਹਿਮ ਸਨ।
‘ਦਿ ਏਜ’ ਵਲੋਂ ਉਸ ਦੀ ਆਤਮਕਥਾ ‘ਐਟ ਦਿ ਕਲੋਜ਼ ਆਫ ਪਲੇਅ’ ਵਿਚ ਪੋਂਟਿੰਗ ਨੇ ਮੰਕੀਗੇਟ ਮਾਮਲੇ ‘ਤੇ ਰੌਸ਼ਨੀ ਪਾਈ ਹੈ, ਜਿਸ ਨਾਲ 2008 ਵਿਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੋ-ਪੱਖੀ ਸੰਬੰਧਾਂ ਨੂੰ ਖਤਰਾ ਹੋ ਗਿਆ ਸੀ।
ਪੋਂਟਿੰਗ ਨੇ ਕਿਤਾਬ ‘ਚ ਲਿਖਿਆ ਹੈ, ”ਕ੍ਰਿਕਟ ਆਸਟ੍ਰੇਲੀਆ ਨੇ ਸਾਡੇ ‘ਤੇ ਧਿਆਨ ਦੇਣ ਦੀ ਬਜਾਏ ਆਸਟ੍ਰੇਲੀਆ ਦੇ ਭਾਰਤ ਨਾਲ ਰਿਸ਼ਤਿਆਂ ਨੂੰ ਕਿਤੇ ਵੱਧ ਮਹੱਤਵ ਦਿੱਤਾ। ਉਨ੍ਹਾਂ ਕਿਹਾ ਕਿ ਸੀ. ਏ. ਨੇ ਮੈਨੂੰ ਤੇ ਟੀਮ ਨੂੰ ਨਿਰਾਸ਼ ਕੀਤਾ। ਮੈਂ ਹੁਣ ਵੀ ਇਸ ਨੂੰ ਭੁੱਲ ਨਹੀਂ ਪਾ ਰਿਹਾ ਹਾਂ।”

Facebook Comment
Project by : XtremeStudioz