Close
Menu

ਸੀ ਐਨ ਰੇਲ-ਯੂਨੀਫ਼ੋਰ ਦੀ ਤਾਲਾਬੰਦੀ ਸਮਝੌਤੇ ਪਿੱਛੋਂ ਸਮਾਪਤ

-- 27 February,2015

ਓਟਾਵਾ : ਕਰੀਬ 4800 ਕੈਨੇਡੀਅਨ ਨੈਸ਼ਨਲ ਰੇਲਵੇ (ਟੀਐਸਐਕਸ ਸੀਐਨਆਰ) ਵਰਕਰਾਂ ਦੀ ਤਾਲਾਬੰਦੀ ਸੋਮਵਾਰ ਨੂੰ ਦੇਰ ਰਾਤ ਕੰਪਨੀ ਅਤੇ ਯੂਨੀਅਨ ਦੇ ਇਕ ਸਮਝੌਤੇ ਤੋਂ ਬਾਅਦ ਸਮਾਪਤ ਹੋ ਗਈ। ਇਹ ਸਮਝੌਤਾ ਇਕ ਘੰਟੇ ਤਕ ਚੱਲੀ ਆਪਸੀ ਗੱਲਬਾਤ ਤੋਂ ਬਾਅਦ ਸਿਰੇ ਚੜਿ•ਆ ਹੈ। ਦੂਜੇ ਪਾਸੇ ਮਕੈਨੀਕਲ, ਇੰਟਰਮੌਡਲ ਅਤੇ ਕਲੈਰੀਕਲ ਵਰਕਰਜ਼ ਨੂੰ ਤਾਲਾਬੰਦੀ ਦੀ ਦਿਤੀ ਸਮਾਂ ਸੀਮਾਂ ਵੀ ਸਮਾਪਤ ਹੋਣ ਕਿਨਾਰੇ ਪੁੱਜ ਗਈ ਸੀ। ਦੋਹਾਂ ਧਿਰਾਂ ਵਿਚਾਲੇ ਇਹ ਸਮਝੌਤਾ ਸੋਮਵਾਰ ਦੀ ਸਵੇਰ ਨੂੰ ਫ਼ੈਡਰਲ ਸਲਾਹਕਾਰਾਂ ਦੀ ਵਿਚੋਲਗੀ ਪਿੱਛੋਂ ਸਿਰੇ ਚੜਿ•ਆ ਹੈ। ਯੂਨੀਫ਼ੋਰ ਮੁਖੀ ਜੈਰੀ ਦੀਆਸ ਨੇ ਕੈਨੇਡੀਅਨ ਪ੍ਰੈਸ ਨੂੰ ਦਸਿਆ ਕਿ ਰਾਜ਼ੀਨਾਮਾ ਉਦੋਂ ਹੋਇਆ ਜਦੋਂ ਕੰਪਨੀ ਨੂੰ ਅਹਿਸਾਸ ਹੋਇਆ ਕਿ ਸਰਕਾਰ ਦਖ਼ਲ ਅੰਦਾਜ਼ੀ ਕਰਨ ਲਈ ਤਿਆਰ ਨਹੀਂ ਸੀ। ਕੰਪਨੀ ਨੇ ਮਹਿਸੂਸ ਕੀਤਾ ਹੈ ਕਿ ਉਨ•ਾਂ ਨੂੰ ਸਮਝੌਤਾ ਕਰ ਲੈਣਾ ਚਾਹੀਦਾ ਹੈ, ਇਹੀ ਕੰਪਨੀ ਦੇ ਹਿਤ ਵਿਚ ਹੈ। ਯੂਨੀਫ਼ੋਰ ਦੇ ਮੁਖੀ ਨੇ ਟੈਲੀਫ਼ੋਨ ਇੰਟਰਵਿਊ ‘ਤੇ ਦਸਿਆ ਕਿ ਫ਼ੈਡਰਲ ਲੇਬਰ ਮੰਤਰੀ ਕੇਲੀਆਈ ਨੇ ਦੋਹਾਂ ਧਿਰਾਂ ਵਿਚਾਲੇ ਅਹਿਮ ਰੋਲ ਨਿਭਾਇਆ ਹੈ। ਉਨ•ਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਸਮਝੌਤਾ ਹੋ ਸਕਿਆ ਹੈ। ਕੰਪਨੀ ਤਾਲਾਬੰਦੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਦਕਿ ਸਰਕਾਰ ਕੋਈ ਦਖ਼ਲ ਅੰਦਾਜ਼ੀ ਕਰਨ ਨੂੰ ਤਿਆਰ ਨਹੀਂ ਸੀ। ਇਹ ਤਾਲਾਬੰਦੀ ਕੈਨੇਡੀਅਨ ਅਰਥਚਾਰੇ ਲਈ ਕਾਫ਼ੀ ਨੁਕਸਾਨਦਾਇਕ ਹੋ ਸਕਦੀ ਸੀ। ਸੀ ਐਨ ਦੇ ਮੁਖੀ  ਕਲਾਓਡੀ ਮੌਂਗੇਯੂ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਦੋਹਾਂ ਪਾਰਟੀਆਂ ਲਈ ਲਾਭਦਾਇਕ ਹੋਵੇਗਾ ਬਲਕਿ ਸਾਰੇ ਕੈਨੇਡੀਅਨਾਂ ਲਈ ਵੀ ਇਹ ਫ਼ੈਸਲਾ ਫ਼ਾਇਦੇਮੰਦ ਹੈ। ਉਨ•ਾਂ ਕਿਹਾ ਕਿ ਭਵਿੱਖ ਵਿਚ ਵੀ ਦੋਹਾਂ ਪਾਰਟੀਆਂ ਨੂੰ ਆਪਸੀ ਮੱਤਭੇਦ ਮਿਲ ਬੈਠ ਕੇ ਹੱਲ ਕਰ ਲੈਣੇ ਚਾਹੀਦੇ ਹਨ। ਯੂਨੀਫ਼ੋਰ ਦਾ ਕਹਿਣਾ ਹੈ ਕਿ ਇਸ ਮੀÎਟੰਗ ਦੇ ਵੇਰਵੇ ਅਗਲੇ ਤਿੰਨ ਹਫ਼ਤਿਆਂ ਦੌਰਾਨ ਹੋਣ ਵਾਲੀ ਕੌਮੀ ਪੱਧਰ ਦੀ ਮੀਟਿੰਗ ਵਿਚ ਰੱਖੇ ਜਾਣਗੇ। ਇਸ ਮੀਟਿੰਗ ਵਿਚ ਸਮਝੌਤੇ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।

Facebook Comment
Project by : XtremeStudioz