Close
Menu

ਸੁਖਬੀਰ ਉਹਨਾਂ ਹਜਾਰਾਂ ਸਨਅਤੀ ਇਕਾਈਆਂ ਲਈ ਵੀ ਨਿਵੇਸ਼ਕ ਸਮਿਟ ਰੱਖੇ ਜੋ ਕਿ ਬੰਦ ਹੋ ਚੁੱਕੀਆਂ : ਕਾਂਗਰਸ

-- 12 December,2013

sukhpal-khaira-1ਚੰਡੀਗੜ੍ਹ,12 ਦਸੰਬਰ (ਦੇਸ ਪ੍ਰਦੇਸ ਟਾਈਮਜ਼)-   ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਨੇ ਅੱਜ ਇੱਕ ਪ੍ਰੈਸ ਬਿਆਨ ਜਾਰੀ ਕਰਦਿਆ ਕਿਹਾ ਕਿ  ਬਾਦਲ ਜੋੜੀ ਹੁਣ ਉਹਨਾਂ ਹਜਾਰਾਂ ਸਨਅਤੀ ਇਕਾਈਆਂ ਲਈ ਗੰਭੀਰ ਨਿਵੇਸ਼ਕ ਸਮਿਟ  ਰੱਖੇ ਜੋ ਕਿ ਬੰਦ ਹੋ ਚੁੱਕੀਆਂ ਹਨ ਜਾਂ ਪਲਾਇਨ ਕਰ ਗਈਆਂ ਹਨ, ਖਹਿਰਾ ਨੇ ਕਿਹਾ ਕਿ ਸਰਕਾਰ ਵੱਲੋਂ ਰਾਜ ਵਿੱਚ ਇੰਡਸਟਰੀਅਲ ਨਿਵੇਸ਼ ਦੇ ਵਾਧੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਕਾਂਗਰਸ ਪਾਰਟੀ ਸ਼ਲਾਘਾ ਕਰਦੀ ਹੈ, ਭਾਵੇ ਕਿ ਇਨਾਂ 65000 ਕਰੋੜ ਰੁਪਏ ਦੇ MO” ਦੇ ਅਸਲ ਨਿਵੇਸ਼ ਵਿੱਚ ਬਦਲੇ ਜਾਣ ਉੱਪਰ ਖੁਦ ਮੁੱਖ ਮੰਤਰੀ ਸ਼੍ਰੀ ਬਾਦਲ ਨੇ ਖਦਸ਼ਾ ਜਤਾਇਆ ਹੈ। ਉਦਘਾਟਨੀ ਦਿਨ ਉਨਾਂ ਦੀ ਕੀਤੀ ਟਿੱਪਣੀ ਕਿ “ Please change the term MO” to MO” of 3onsent or MO” of Promise ”, ਇਨਾਂ MO” ਦੇ ਅਸਲੀਅਤ ਵਿੱਚ ਬਦਲੇ ਜਾਣ ਦੇ ਸ਼ੱਕ ਨੂੰ ਜਗ ਜਾਹਿਰ ਕਰਦੀ ਹੈ।

ਉਨ੍ਹਾਂ ਕਿਹਾ ਕਿ ਇਹ ਜੋ ਕੁਝ ਵੀ ਕੀਤਾ ਗਿਆ, ਦੇ ਰਾਹੀ ਬਾਦਲ ਜੋੜੀ ਸੁਮਿਟ ਦੇ ਦੋਰਾਨ ਆਪਣੀਆਂ ਸਿਫਤਾਂ ਦੇ ਪੁੱਲ ਬੰਨਣ ਵਿੱਚ ਕਾਮਯਾਬ ਰਹੀ ਅਤੇ ਅੰਕੜਿਆਂ ਦੇ ਹੇਰ ਫੇਰ ਨਾਲ 65000 ਕਰੋੜ ਰੁਪਏ ਦੇ ਨਿਵੇਸ਼ ਬਾਰੇ ਲੋਕਾਂ ਵਿੱਚ ਮਸ਼ਹੂਰੀ ਵੀ ਲਈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਥੇ ਕੁਝ ਗੰਭੀਰ ਨਿਵੇਸ਼ਕ ਵੀ ਹੋਣਗੇ ਪਰੰਤੂ ਭਵਿੱਖ ਦੇ ਸਬੰਧਾਂ ਨੂੰ ਧਿਆਨ ਵਿੱਚ ਰੱਖਦੇ ਹਾਜਿਰ ਜਿਆਦਾਤਰ ਵਪਾਰੀ ਸਿਰਫ ਸਰਕਾਰ ਨੂੰ ਵਧੀਆ ਭੁਲੇਖੇ ਵਿੱਚ ਰੱਖਣ ਵਾਲੇ ਹੀ ਸਨ । ਬਹੁਤ ਸਾਰੀਆਂ ਮੋਜੂਦਾਂ ਸਨਅਤਾਂ ਨੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਵਿਸਥਾਰ ਦੇ ਪਲਾਨ ਵੀ ਘੋਸ਼ਿਤ ਕੀਤੇ।
ਅਜਿਹੇ ਦਿਖਾਵੇ ਵਾਲੇ ਸੁਮਿਟ ਕਰਵਾਉਣ ਦਾ ਜੂਨੀਅਰ ਬਾਦਲ ਦਾ ਇੱਕ ਉਦੇਸ਼ ਆਪਣੇ ਵਿਭਿੰਨ ਪ੍ਰਕਾਰ ਦੇ ਵਪਾਰ ਨੂੰ ਉਤਸ਼ਾਹਿਤ ਕਰਨਾ ਵੀ ਹੈ। ਦੱਸਣ ਦੀ ਲੋੜ ਨਹੀਂ ਕਿ ਜੂਨੀਅਰ ਬਾਦਲ ਹੋਟਲਾਂ, ਟਰਾਂਸਪੋਰਟ, ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ, ਮਨੋਰੰਜਨ ਇੰਡਸਟਰੀ ਅਤੇ ਰਿਅਲ ਇਸਟੇਟ ਵਪਾਰ ਆਦਿ ਦਾ ਮਾਲਕ ਹੈ। ਇਸ ਸੱਭ ਤੋਂ ਇਲਾਵਾ ਉਸ ਦੇ ਹੋਰ ਕਈ ਬੇਨਾਮੀ ਕਾਰੋਬਾਰ ਜਿਵੇਂ ਕਿ ਗੈਰ ਕਾਨੂੰਨੀ ਖੁਦਾਈ, ਥੋਕ ਸ਼ਰਾਬ, ਜਮੀਨ ਅਤੇ ਡਰੱਗ ਮਾਫੀਆ ਨਾਲ ਹਿੱਸੇਦਾਰੀ ਵੀ ਹੈ। ਇਸ ਲਈ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਮਿਸਟਰ 10 % ਆਫ ਪਾਕਿਸਤਾਨ ਕਹੇ ਜਾਣ ਵਾਂਗ ਹੀ ਉਸ ਨੂੰ ਮਿਸਟਰ 25 % ਆਫ ਪੰਜਾਬ ਕਿਹਾ ਜਾਣਾ ਬਿਲਕੁਲ ਜਾਇਜ ਹੋਵੇਗਾ।
ਅੱਜ ਦੇ ਸਮੇਂ ਦੀ ਮੰਗ ਪੰਜਾਬ ਦੀ ਮੋਜੂਦਾ ਪੂਰੀ ਤਰਾਂ ਨਾਲ ਤਹਿਸ ਨਹਿਸ ਅਤੇ ਗੰਭੀਰ ਦੋਰ ਵਿੱਚੋਂ ਨਿਕਲ ਰਹੀ ਇੰਡਸਟਰੀ ਨੂੰ ਦੁਬਾਰਾ ਲੀਂਹ ਉੱਤੇ ਲਿਆਉਣ ਦੀ ਹੈ। ਇੰਡਸਟਰੀ ਡਿਪਾਰਟਮੈਂਟ ਦੇ ਅੰਕੜਿਆਂ ਅਨੁਸਾਰ 2005-06 ਅਤੇ 2011-12 ਦੇ ਵਕਫੇ ਦਰਮਿਆਨ ਲਗਭਗ 34922 ਛੋਟੀਆਂ ਅਤੇ ਮੱਧਮ ਵਰਗ ਦੀਆਂ ਸਨਅਤਾਂ ਜਾਂ ਤਾਂ ਬੰਦ ਹੋ ਗਈਆਂ ਹਨ ਜਾਂ ਪਲਾਇਨ ਕਰ ਗਈਆਂ ਹਨ। ਇਸੇ ਤਰਾਂ ਹੀ 2005-06 ਅਤੇ 2011-12 ਦੇ ਦੋਰਾਨ 70 ਵੱਡੀਆਂ ਸਨਅਤ ਇਕਾਈਆਂ ਬੰਦ ਹੋ ਚੁੱਕੀਆਂ ਹਨ। ਗੋਬਿੰਦਗੜ ਦੀ ਸਟੀਲ ਇੰਡਸਟਰੀ, ਲੁਧਿਆਣਾ ਦੀ ਨਿੱਟਵੀਅਰ, ਗੁਰਾਇਆ ਅਤੇ ਬਟਾਲਾ ਦੀ ਫਾਉਂਡਰੀ ਇੰਡਸਟਰੀ ਦੇ ਹਾਲ ਤਾਂ ਬਹੁਤ ਹੀ ਜਿਆਦਾ ਮੰਦੇ ਹਨ। ਇੱਕਲੀ ਜਲੰਧਰ ਦੀ ਸਪੋਰਟਸ ਇੰਡਸਟਰੀ ਦਾ 200 ਕਰੋੜ ਰੁਪਏ ਤੋਂ ਜਿਆਦਾ ਵੈਟ ਦਾ ਰਿਫੰਡ ਲੰਮੇ ਸਮੇਂ ਤੋਂ ਪੈਡਿੰਗ ਚੱਲ ਰਿਹਾ ਹੈ।
ਇਸ ਲਈ ਸਾਡੀ ਮੋਜੂਦਾ ਇੰਡਸਟਰੀ ਖਾਸ ਕਰਕੇ ਛੋਟੇ ਅਤੇ ਮੱਧਮ ਵਰਗ ਦੀ ਮੰਦਹਾਲੀ ਨੂੰ ਮੱਦੇਨਜਰ ਰੱਖਦੇ ਹੋਏ ਕਾਂਗਰਸ ਮੰਗ ਕਰਦੀ ਹੈ ਕਿ ਸਰਕਾਰ ਇੰਡਸਟਰੀ ਦੇ ਨਿਘਾਰ ਦੇ ਕਾਰਨਾਂ ਦੀ ਘੋਖ ਕਰਨ ਅਤੇ ਦੁਬਾਰਾ ਲੀਂਹ ਉੱਪਰ ਲਿਆਉਣ ਵਾਸਤੇ ਇੱਕ industrial Reconstruction commission ਦਾ ਗਠਨ ਕਰੇ।ਇਸ ਲਈ ਇਹ ਬਹੁਤ ਹੀ ਜਰੂਰੀ ਹੈ ਕਿ ਸਰਕਾਰ ਇੰਡਸਟਰੀ ਦੇ ਮੁੜ ਗਠਨ ਵਾਸਤੇ industrial introspection Summit ਰੱਖੇ।

Facebook Comment
Project by : XtremeStudioz