Close
Menu

ਸੁਖਬੀਰ ਬਾਦਲ ਦੇ ਗੜ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਰਾਜਦੀਪ ਕੌਰ ਕਾਂਗਰਸ ’ਚ ਸ਼ਾਮਲ

-- 07 May,2019

ਚੰਡੀਗੜ, 7 ਮਈ
ਸੁਖਬੀਰ ਬਾਦਲ ਦੇ ਲੋਕ ਸਭਾ ਹਲਕੇ ਫਿਰੋਜ਼ਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਰਾਜਦੀਪ ਕੌਰ ਵੱਡੀ ਗਿਣਤੀ ਵਿੱਚ ਸਮਰਥਕਾਂ ਨਾਲ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਈ।
ਕੈਪਟਨ ਅਮਰਿੰਦਰ ਸਿੰਘ ਨੇ ਰਾਜਦੀਪ ਕੌਰ ਦਾ ਕਾਂਗਰਸ ਵਿੱਚ ਆਉਣ ’ਤੇ ਸਵਾਗਤ ਕੀਤਾ ਜਿਸ ਨੇ ਇਕ ਸਾਲ ਬਾਅਦ ਹੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ। ਰਾਜਦੀਪ ਨੇ ਫਾਜ਼ਿਲਕਾ ਵਿਧਾਨ ਸਭਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਜਿਸ ਨੂੰ 38,000 ਵੋਟਾਂ ਹਾਸਲ ਹੋਈਆਂ ਸਨ। ਉਨਾਂ ਦੀ ਮਾਤਾ ਹਰਮੰਦਰ ਕੌਰ ਵੀ ਕਾਂਗਰਸ ’ਚ ਸ਼ਾਮਲ ਹੋ ਗਏ।
ਮੁੱਖ ਮੰਤਰੀ ਨੇ ਕਿਹਾ ਕਿ ਬਾਕੀਆਂ ਪਾਰਟੀਆਂ ਦੇ ਵੱਡੀ ਗਿਣਤੀ ’ਚ ਆਗੂਆਂ ਤੇ ਵਰਕਰਾਂ ਵੱਲੋਂ ਕਾਂਗਰਸ ਦੇ ਹੱਕ ਵਿੱਚ ਜੁਟ ਜਾਣ ਦਾ ਫੈਸਲਾ ਕਰ ਲੈਣ ਨਾਲ ਲੋਕਾਂ ਸਭਾ ਦੇ ਚੋਣ ਦਿ੍ਰਸ਼ ’ਤੇ ਕਾਂਗਰਸ ਦਾ ਮਜ਼ਬੂਤ ਆਧਾਰ ਦਿਸ ਰਿਹਾ ਹੈ। ਉਨਾਂ ਕਿਹਾ ਕਿ ਅਕਾਲੀਆਂ ਦੀ ਮਾਰੂ ਅਤੇ ਫੁੱਟਪਾੳੂ ਸਿਆਸਤ ਦਾ ਸਫਾਇਆ ਕਰਨ ਲਈ ਕਾਂਗਰਸ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਰਾਜਦੀਪ ਵੱਲੋਂ ਸ਼ਾਮਲ ਹੋਣ ਨਾਲ ਉਨਾਂ ਨੂੰ ਖੁਸ਼ੀ ਹੋਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੁਖਬੀਰ ਦੇ ਆਪਣੇ ਹਲਕੇ ਵਿੱਚ ਇਹ ਹਾਲ ਹੈ ਤਾਂ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਹਵਾ ਦਾ ਰੁਖ ਕਿਸ ਪਾਸੇ ਹੈ। ਉਨਾਂ ਕਿਹਾ ਕਿ ਫਿਰੋਜ਼ਪੁਰ ਦੇ ਲੋਕ ਅਕਾਲੀ ਦਲ ਦੇ ਪ੍ਰਧਾਨ ਨੂੰ ਕਰਾਰੀ ਹਾਰ ਦੇਣਗੇ।
ਰਾਜਦੀਪ ਕੌਰ ਜੋ ਮਿ੍ਰਤਕ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਹੈ, ਨੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨਾਂ ਨੇ ਅਕਾਲੀ ਦਲ ਦੀ ਢਹਿੰਦੀ ਕਲਾ ਲਈ ਸੁਖਬੀਰ ਬਾਦਲ ਦੇ ਕੰਮ ਕਰਨ ਦਾ ਤਾਨਾਸ਼ਾਹੀ ਵਤੀਰਾ ਜ਼ਿੰਮੇਵਾਰ ਹੈ। ਉਨਾਂ ਕਿਹਾ ਕਿ ਉਨਾਂ ਵਰਗੇ ਲੋਕਾਂ ਦਾ ਅਕਾਲੀ ਦਲ ਵਿੱਚ ਦਮ ਘੁਟਦਾ ਸੀ ਜਿਸ ਕਰਕੇ ਉਹ ਕਾਂਗਰਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਜੋ ਜਮਹੂਰੀ ਅਤੇ ਸਰਬਪੱਖੀ ਵਿਕਾਸ ਦੀ ਹਾਮੀ ਹੈ।

Facebook Comment
Project by : XtremeStudioz