Close
Menu

ਸੁਖਬੀਰ ਬਾਦਲ ਵਲੋਂ ਪੀ.ਯੂ ਚੋਣਾਂ ਦੀ ਹੂੰਝਾ ਫੇਰੂ ਜਿੱਤ ਲਈ ਸੋਈ ਨੂੰ ਮੁਬਾਰਕਬਾਦ

-- 28 August,2015

* ਸੋਈ ਆਗੂਆਂ ਨੂੰ ਵਿਦਿਆਰਥੀ ਹਿੱਤਾਂ ਲਈ ਕੰਮ ਕਰਨ ਦੀ ਤਾਕੀਦ

* ਜਿੱਤ ਨੂੰ ਨੌਜਵਾਨਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ‘ਚ ਭਰੋਸੇ ਦਾ ਸੂਚਕ ਕਿਹਾ

* ਸੋਈ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਯੂਨੀਅਨ ਚੋਣਾਂ ਵੀ ਲੜੇਗੀ

* ਮਜੀਠਿਆ ਵਲੋਂ ਵਿਦਿਆਰਥੀ ਆਗੂਆਂ ਨੂੰ ਮੈਂਬਰਾਂ ਦੀ ਭਰਤੀ ਲਈ ਕਿਹਾ

ਚੰਡੀਗੜ੍ਹ 28 ਅਗਸਤ:   ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਪੀ.ਯੂ ਚੋਣਾਂ ਦੀ ਹੂੰਝਾ ਫੇਰੂ ਜਿੱਤ ਲਈ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਸੋਈ), ਪਾਰਟੀ ਦਾ ਵਿਦਿਆਰਥੀ ਵਿੰਗ, ਦੇ ਨੌਜਵਾਨ ਆਗੂਆਂ ਨੂੰ ਮੁਬਾਰਕਬਾਦ ਦਿੱਤੀ ਹੈ।

ਸੋਈ ਦੇ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਜਸਮੀਨ ਕੰਗ ਨੂੰ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿਚ ਵੰਡੇ ਅੰਤਰ ਨਾਲ ਜਿੱਤ ਹਾਸਲ ਕਰਕੇ ਇਤਿਹਾਸ ਸਿਰਜਨ ਲਈ ਮੁਬਾਰਕਾਂ ਦਿੰਦੇ ਹੋਏ ਸ. ਬਾਦਲ  ਨੇ ਐਲਾਨ ਕੀਤਾ ਕਿ ਸੋਈ ਵਲੋਂ ਭਵਿੱਖ ਵਿਚ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵੀ ਲੜੀਆਂ ਜਾਣਗੀਆਂ।

ਸ. ਬਾਦਲ ਨੇ ਇਹ ਵੀ ਕਿਹਾ ਕਿ ਸੋਈ ਦੀ ਅਗਵਾਈ ਵਾਲੇ ਗੱਠਜੋੜ ਵਲੋਂ ਵਿਦਿਆਰਥੀ ਕੌਂਸਲ ਦੇ ਚਾਰੇ ਅਹੁਦਿਆਂ ‘ਤੇ ਦੁੱਗਣੇ ਜਾਂ ਉਸ ਤੋਂ ਵੀ ਵੱਧ ਅੰਤਰ ਦੇ ਨਾਲ ਮੌਜੂਦਾ ਸੱਤਾਧਾਰੀ ਐਨ.ਐਸ.ਯੂ.ਆਈ, ਕਾਂਗਰਸ ਦਾ ਯੂਥ ਵਿੰਗ, ਨੂੰ ਹਰਾ ਕੇ ਜਿੱਤ ਦਰਜ ਕਰਨਾ ਇਹ ਸਾਬਤ ਕਰਦਾ ਹੈ ਕਿ ਸੂਬੇ ਦੇ ਨੌਜਵਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਵਿਚ ਪੂਰਨ ਭਰੋਸਾ ਹੈ।

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਵਲੋਂ ਸੋਈ ਦੇ ਕੁਆਰਡੀਨੇਟਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਚੋਣ ਮੁਹਿੰਮ ਵਿਚ ਨਵੀਂ ਰੂਹ ਫੂਕਣ ਅਤੇ ਪਾਰਟੀ ਦੇ ਨੌਜਵਾਨਾ ਨੂੰ ਉਤਸ਼ਾਹਤ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਣ ਲਈ ਸਨਮਾਨਤ ਕੀਤਾ ਗਿਆ। ਸ. ਬਾਦਲ ਨੇ ਕਿਹਾ ਕਿ ਪਾਰਟੀ ਦੇ ਵਿਦਿਆਰਥੀ ਵਿੰਗ ਨੂੰ ਇਸ ਕਾਮਯਾਬੀ ਨੂੰ ਇਕ ਜਿੱਤ ਨਹੀ ਸਗੋਂ ਵਿਦਿਆਰਥੀ ਵਰਗ ਦੀ ਭਲਾਈ ਲਈ ਕੰਮ ਕਰਨ ਦਾ ਇਕ ਮੌਕਾ ਸਮਝਣਾ ਚਾਹੀਦਾ ਹੈ।

ਇਸ ਮੌਕੇ ਯੂਥ ਅਕਾਲੀ ਦਲ ਦੇ ਸਰਪਰਸਤ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਮੌਕੇ ਸੋਈ ਦੀ ਅਗਵਾਈ ਵਾਲੇ ਗੱਠਜੋੜ ਨੂੰ ਸ਼ੁਭਇੱਛਾਵਾਂ ਦਿੰਦੇ ਹੋਏ ਵਿਦਿਆਰਥੀ ਆਗੂਆਂ ਨੂੰ ਸੂਬੇ ‘ਚ ਅਧਾਰ ਮਜਬੂਤ ਕਰਨ ਅਤੇ ਮੈਂਬਰਸ਼ਿਪ ਵਧਾਉਣ ਲਈ ਕਿਹਾ। ਉਨ੍ਹਾਂ ਵਿਦਿਆਰਥੀ ਆਗੂਆਂ ਨੂੰ ਸਮਾਜਿਕ ਸਮੱਸਿਆਵਾਂ ਬਾਰੇ ਜਾਗਰਿਤੀ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਅਤੇ ਪੰਜਾਬ ਦੇ ਵਿਦਿਆਰਥੀਆਂ ਤੇ ਨੌਜਵਾਨ ਪਨੀਰੀ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੇ ਚੁਣੌਤੀਆਂ ਦਾ ਹੱਲ ਲੱਭਣ ਲਈ ਵੀ ਕਿਹਾ।

Facebook Comment
Project by : XtremeStudioz