Close
Menu

ਸੁਖਬੀਰ ਵਲੋਂ ਉਦਯੋਗਿਕ ਰਹਿੰਦ ਖੂੰਹਦ ਦੇ ਆਧਾਰ ‘ਤੇ ਨਵਿਆਉਣਯੋਗ ਉੂਰਜਾ ਪ੍ਰਾਜੈਕਟ ਲਾਉਣ ਨੂੰ ਮਨਜ਼ਰੀ

-- 01 August,2015

* 6 ਮਹੀਨਿਆਂ ਵਿਚ ਸ਼ੁਰੂ ਹੋਵੇਗਾ ਆਪਣੀ ਤਰ•ਾਂ  ਦਾ ਪਹਿਲਾ ਪਲਾਂਟ 
*  ਉਪ ਮੁੱਖ ਮੰਤਰੀ ਨੇ ਕੰਪਨੀ ਨੂੰ ਪੰਜਾਬ ਵਿਚ ਉਤਪਾਦਨ ਸ਼ੁਰੂ ਕਰਨ ਲਈ ਕਿਹਾ

ਅਰਸੇਵਾਦਕਰਟ (ਹੰਗਰੀ),  1 ਅਗਸਤ
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵਿਸ਼ਵ ਵਿਚ ਆਪਣੀ ਤਰ•ਾਂ ਦੇ ਪਹਿਲੇ ਉਦਯੋਗਿਕ ਰਹਿੰਦ ਖੂੰਹਦ ਦੇ ਆਧਾਰ ‘ਤੇ ਨਵਿਆਉਣਯੋਗ ਉੂਰਜਾ ਪ੍ਰਾਜੈਕਟ ਲਾਉਣ ਨੂੰ ਸਿਧਾਂਤਕ  ਮਨਜ਼ਰੀ ਦੇ ਦਿੱਤੀ ਹੈ। ਇਸ ਨਿਵਕੇਲ ਪ੍ਰਾਜੈਕਟ ਨੂੰ ਮਨਜ਼ਰੀ ਫੇਕਨ ਵਾਲਾਕੋਜ਼ਾਕੀ ਕੇ.ਐਫ.ਟੀ. ਦੇ ਵਿਗਿਆਨਕਾਂ ਵਲੋਂ ਇਸ ਸਬੰਧੀ ਦਿੱਤੀ ਪੇਸ਼ਕਾਰੀ ਪਿੱਛੋਂ ਉਪ ਮੁੱਖ ਮੰਤਰੀ ਵਲੋਂ ਦਿੱਤੀ ਗਈ। ਇਸ ਨਵੀਂ ਤਕਨੀਕ ਤਹਿਤ ਵਿਗਿਆਨਕ ਤਰੀਕੇ ਨਾਲ ਸਲਫਰ ਨੂੰ ਗਰਮ ਕਰਕੇ ਫੋਟੋ ਵੋਲਟਿਕ ਸੈਲਾਂ  ਰਾਹੀਂ ਊਰਜਾ ਦਾ ਉਤਪਾਦਨ ਕਰਨਾ ਹੈ।
ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਲਾਸਜ਼ਲੋ ਪਖ ਵਲੋਂ ਉਪ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਗਿਆ ਕਿ ਕੰਪਨੀ ਵਲੋਂ ਪੰਜਾਬ ਵਿਚ ਅਗਲੇ 6 ਮਹੀਨਿਆਂ ਦੌਰਾਨ ਇਕ ਮੈਗਾਵਾਟ ਦਾ ਪਲਾਂਟ ਸਥਾਪਿਤ ਕੀਤਾ ਜਾਵੇਗਾ ਜਿਸ ਵਿਚ ਨਿਰੋਲ ਤੌਰ ‘ਤੇ ਉਦਯੋਗਿਕ ਰਹਿੰਦ -ਖੂੰਹਦ ਦੀ  ਬਿਜਲੀ ਪੈਦਾ ਕਰਨ ਲਈ ਵਰਤੋਂ ਕੀਤੀ ਜਾਵੇਗੀ।
ਪ੍ਰਾਜੈਕਟ ਦੀ ਤਕਨੀਕ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਉਨ•ਾਂ ਕਿਹਾ ਕਿ ਇਸ ਵਿਚ ਸਵੈ ਚਲਿਤ ਸੋਲਰ ਡਿਸ਼  ਤੇ ਟਰਬਾਇਨ ਕੰਮ ਕਰਦੀ ਹੈ, ਜਿਸ ਲਈ ਉਦਯੋਗਿਕ ਪਲਾਂਟਾਂ ਦੇ ਵਾਧੂ ਸਲਫਰ ਨੂੰ ਸੂਰਜ ਦੀਆਂ ਕਿਰਨਾਂ ਨਾਲ ਗਰਮ ਕਰਕੇ  ਭਾਫ ਪੈਦਾ ਕੀਤੀ ਜਾਂਦੀ ਹੈ, ਜੋ ਕਿ ਅੱਗੋਂ ਟਰਬਾਇਨ ਨੂੰ ਗਤੀ ਪ੍ਰਦਾਨ ਕਰਕੇ ਊਰਜਾ ਪੈਦਾ ਕਰਦੀ ਹੈ। ਉਨ•ਾਂ ਕਿਹਾ ਕਿ ਕੰਪਨੀ ਕੋਲ ਇਸ ਨਵੀਂ ਤਕਨੀਕ ਦੇ ਬੋਧਿਕ ਸੰਪਦਾ ਅਧਿਕਾਰ ਹਨ ਅਤੇ ਇਸ ਤਕਨੀਕੀ ਦੀ ਗੁਣਵੱਤਾ ਦਰ ਵੀ 40 ਤੋਂ 70 ਫੀਸਦੀ ਤੱਕ ਹੈ, ਜਦਕਿ ਬਾਕੀ ਸਾਰੀਆਂ ਤਕਨੀਕਾਂ ਵਿਚ ਇਹ ਕੇਵਲ 25 ਫੀਸਦੀ ਤੱਕ  ਹੀ ਹੈ।
ਇਸ ਮੌਕੇ ਉਪ ਮੁੱਖ ਮੰਤਰੀ ਸ . ਬਾਦਲ ਵਲੋਂ ਕੰਪਨੀ ਵਲੋਂ ਵਰਤੀ ਜਾਂਦੀ ਤਕਨੀਕ ਦਾ ਨਿਰੀਖਣ ਕੀਤਾ ਗਿਆ ਤੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ ਸਾਫ ਸੁਥਰੀ ਊਰਜਾ ਦੇ ਉਤਪਾਦਨ ਲਈ ਗੈਰ ਰਵਾਇਤੀ ਊਰਜਾ ਪ੍ਰਾਜੈਕਟਾਂ ਲਈ ਵੱਡੀਆਂ ਰਿਆਇਤਾਂ ਦਾ ਐਲਾਨ ਕੀਤਾ ਗਿਆ ਹੈ। ਉਨ•ਾਂ ਕੰਪਨੀ ਨੂੰ ਸੱਦਾ ਦਿੱਤਾ ਕਿ ਉਹ ਸੋਲਰ ਪਲਾਂਟ ਤਕਨੀਕੀ ਨਾਲੋਂ 3 ਗੁਣਾ ਵੱਧ ਸਫਲਤਾ ਵਾਲੀ ਇਸ ਤਕਨੀਕ ਨੂੰ ਪੰਜਾਬ ਵਿਚ ਵੀ ਲਾਗੂ ਕਰਨ।
ਸ. ਬਾਦਲ ਨੇ ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਨੂੰ ਇਹ ਵੀ ਸੱਦਾ ਦਿੱਤਾ ਕਿ ਉਹ ਨਵਿਆਉਣਯੋਗ ਊਰਜਾ ਪਲਾਂਟਾਂ ਲਈ ਲੋੜੀਂਦੀ ਮਸ਼ੀਨਰੀ ਦੇ ਉਤਪਾਦਨ ਲਈ ਪੰਜਾਬ ਵਿਚ ਯੂਨਿਟ ਲਾਉਣ ਤਾਂ ਜੋ ਸਾਰੇ ਦੇਸ਼ ਨੂੰ ਮਸ਼ੀਨਰੀ ਪ੍ਰਦਾਨ ਕਰਵਾਈ ਜਾ ਸਕੇ।
ਇਸ ਮੌਕੇ ਮੁੱਖ ਤੌਰ ‘ਤੇ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ, ਵਧੀਕ ਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ,  ਪੰਜਾਬ ਸਰਕਾਰ ਦੇ ਵਫਦ ਨਾਲ ਗਏ ਦੋ ਉਦਯੋਗਪਤੀਆਂ  ਭਵਦੀਪ ਸਰਦਾਨਾ  (ਸੁਖਜੀਤ ਸਟਾਰਚ) ਤੇ ਅਨੂਪ ਬੈਕਟਰ (ਬੈਕਟਰ ਫੂਡ)ਹਾਜ਼ਰ ਸਨ।

Facebook Comment
Project by : XtremeStudioz