Close
Menu

ਸੁਖਬੀਰ ਵਲੋਂ ਥਾਣਿਆਂ ‘ਚ ਥਾਣੇਦਾਰਾਂ, ਸਹਾਇਕ ਥਾਣੇਦਾਰਾਂ ਅਤੇ ਮੁਨਸ਼ੀਆਂ ਲਈ ਸਮਾਂਬੱਧ ਤਾਇਨਾਤੀ ਨੀਤੀ ਲਾਗੂ ਕਰਨ ਦਾ ਐਲਾਨ

-- 24 March,2015

* ਵਖਰਾ ਤਫਤੀਸ਼ੀ ਵਿੰਗ ਅਪ੍ਰੈਲ ਤੋਂ ਹੋਵੇਗਾ ਸ਼ੁਰੂ

ਚੰਡੀਗੜ੍, ਪੰੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਰਾਜ ਦੇ ਥਾਣਿਆਂ ‘ਚ ਥਾਣੇਦਾਰਾਂ, ਸਹਾਇਕ ਥਾਣੇਦਾਰਾਂ ਅਤੇ ਮੁਨਸ਼ੀਆਂ ਦੀ ਤਾਇਨਾਤੀ ਲਈ ਸਮਾਂਬੱਧ ਅਤੇ ਰੋਟੇਸ਼ਨਲ ਨੀਤੀ ਲਾਗੂ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਥਾਣਿਆਂ ਦੇ ਦਫਤਰੀ ਅਤੇ ਤਫਤੀਸ਼ੀ ਕੰਮਾਂ ਵਿਚ ਪਾਰਦਰਸ਼ਤਾ ਵਧੇਗੀ।

ਅੱਜ ਪੰਜਾਬ ਵਿਧਾਨ ਸਭਾ ਵਿਚ ਕਾਂਗਰਸੀ ਵਿਧਾਇਕ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਆਦਮੀ ਨੂੰ ਜਲਦ ਨਿਆਂ ਦਵਾਉਣ ਲਈ ਵਚਨਬੱਧ ਹੈ ਅਤੇ ਇਸੇ ਮੰਤਵ ਦੀ ਪੂਰਤੀ ਲਈ ਪੰਜਾਬ ਪੁਲਿਸ ਵਿਚ ਵਖਰਾ ਤਫਤੀਸ਼ੀ ਵਿੰਗ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਆਮ ਪੁਲਿਸਿੰਗ ਤੋਂ ਵਖਰਾ ਹੋਵੇਗਾ। ਉਨ੍ਹਾਂ ਦੱਸਿਆ ਕਿ ਥਾਣਾ ਪੱਧਰ ਅਤੇ ਸਬ ਡਵੀਜਨ ਪੱਧਰ ‘ਤੇ ਕ੍ਰਮਵਾਰ ਥਾਣੇਦਾਰ, ਸਹਾਇਕ ਥਾਣੇਦਾਰ ਅਤੇ ਡੀ.ਐਸ.ਪੀ ਇਸ ਤਫਤੀਸ਼ੀ ਵਿੰਗ ਲਈ ਤਾਇਨਾਤ ਹੋਣਗੇ ਅਤੇ ਇਹ ਵਖਰਾ ਵਿੰਗ ਅਪ੍ਰੈਲ ਮਹੀਨੇ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

ਉਨ੍ਹਾਂ ਸਪਸ਼ਟ ਕੀਤਾ ਕਿ ਕੇਸ ਦਰਜ ਕਰਨ ਵਾਲਾ ਪੁਲਿਸ ਅਧਿਕਾਰੀ/ਕਰਮਚਾਰੀ ਸਬੰਧਤ ਮੁਕੱਦਮੇ ਦੀ ਤਫਤੀਸ਼ ਨਹੀਂ ਕਰ ਸਕੇਗਾ। ਸ. ਬਾਦਲ ਨੇ ਦੱਸਿਆ ਕਿ ਇਸ ਨਿਵੇਕਲੇ ਕਦਮ ਸਕਦਾ ਮੁਕੱਦਮਿਆਂ ਦੀ ਪੜਤਾਲ ਮੁਕੰਮਲ ਕਰਨ ਵਿਚ ਤੇਜੀ ਆਵੇਗੀ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਜਲਦ ਨਿਆਂ ਦਿਵਾਉਣ ਦੇ ਨਾਲ-ਨਾਲ ਦੋਸ਼ੀਆਂ ਨੂੰ ਅਦਾਲਤ ਵਿਚੋਂ ਸਜਾਵਾਂ ਦਿਵਾਉਣ ਦੀ ਪ੍ਰਕ੍ਰਿਆ ਵਿਚ ਤੇਜੀ ਆਵੇਗੀ।

ਵਿਧਾਇਕ ਸ਼੍ਰੀ ਪ੍ਰੇਮ ਮਿੱਤਲ ਵਲੋਂ ਮਾਨਸਾ ਦੀ ਦਾਣਾ ਮੰਡੀ ਨੇੜੇ 66 ਕੇ.ਵੀ ਦਾ ਗ੍ਰਿਡ ਸਥਾਪਤ ਕਰਨ ਦੀ ਮੰਗ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਇਸ ਸਬ-ਸਟੇਸ਼ਨ ਲਈ ਜਮੀਨ ਪ੍ਰਾਪਤ ਕੀਤੀ ਜਾ ਚੁੱਕੀ ਹੈ ਅਤੇ ਚਾਰ ਦਿਵਾਰੀ ਵੀ ਹੋ ਚੁੱਕੀ ਹੇ। ਇਸ ਤੋਂ ਇਲਾਵਾ ਇਸ ਗ੍ਰਿੱਡ ਦੀ ਬਿਜਲੀ ਦਾ ਸਾਜੋ ਸਮਾਨ ਵੀ ਜਾਰੀ ਹੋ ਚੁੱਕਾ ਹੈ ਅਤੇ ਇਹ ਇਸ ਸਾਲ 30 ਸਤੰਬਰ ਤੱਕ ਮੁਕੰਮਲ ਹੋਣ ਦੀ ਆਸ ਹੈ।

ਵਿਧਾਇਥ ਸ਼੍ਰੀ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵਲੋਂ ਮਾਹਿਲਪੁਰ ਵਿਖੇ ਫੁੱਟਬਾਲ ਦਾ ਮੈਦਾਨ ਉਸਾਰਨ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਸ਼ਹਿਰੀ ਬੁਨਿਆਦੀ ਢਾਂਚਾ ਸਕੀਮ ਤਹਿਤ ਇਸ ਸਬੰਧੀ ਕੇਸ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ।

Facebook Comment
Project by : XtremeStudioz