Close
Menu

ਸੁਖਬੀਰ ਵਲੋਂ ਹੋਟਲ, ਰੇਸਟੋਰੈਂਟ ਅਤੇ ਰਿਜੋਰਟ ਐਸੋਸਿਏਸ਼ਨ ਪੰਜਾਬ ਦੇ ਵਫਦ ਨਾਲ ਮੁਲਾਕਾਤ

-- 24 September,2015

ਚੰਡੀਗੜ੍ਹ, 24 ਸਤੰਬਰ:  ਪੰਜਾਬ ਦੇ ਉਪ ਮੁੱਖਮਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਹੋਟਲ, ਰੇਸਟੋਰੈਂਟ ਅਤੇ ਰਿਜੋਰਟ ਐਸੋਸਿਏਸ਼ਨ ਪੰਜਾਬ ਦੇ ਦੇ ਇਕ ਵਫਦ ਨਾਲ ਇਥੇ ਮੁਲਾਕਾਤ ਕੀਤੀ। ਉਪ ਮੁੱਖ ਮੰਤਰੀ ਨੇ ਇਸ ਮੌਕੇ ਉਨ੍ਹਾਂ ਦੀਆਂ ਵੱਖ ਵੱਖ ਮੰਗਾਂ ਸੁਣਿਆਂ ਅਤੇ ਉਨ੍ਹਾਂ ਉੱਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਪ ਮੁੱਖ ਮੰਤਰੀ ਨੇ ਐਸੋਸਿਏਸ਼ਨ ਦੀ ਵੈਬ ਸਾਈਟwww.hrrapunjab.org ਨੂੰ ਵੀ ਲਾਂਚ ਕੀਤਾ।
ਮੀਟਿੰਗ ਵਿਚ ਹੋਰਨਾਂ ਤੋ ਇਲਾਵਾ ਸਥਾਨਕ ਸਰਕਾਰ ਮੰਤਰੀ ਅਨਿਲ ਜੋਸ਼ੀ, ਸੂਚਨਾ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠਿਆ, ਵਿਸ਼ੇਸ਼ ਪ੍ਰਮੁੱਖ ਸਕੱਤਰ /ਉਪ ਮੁੱਖ ਮੰਤਰੀ ਰਾਹੁਲ ਤਿਵਾੜੀ, ਹੋਟਲ ਰੇਸਟੋਰੈਂਟ ਅਤੇ ਰਿਜੋਰਟ ਐਸੋਸਿਏਸ਼ਨ ਦੇ ਸੀ ਈ ਓ ਅਤੇ ਪ੍ਰਧਾਨ ਅੰਮ੍ਰਿਤਸਰ ਹੋਟਲ ਐਂਡ ਰੈਸਟੋਰੇਂਟ ਐਸੋਸਿਏਸ਼ਨ ਪੰਜਾਬ ਏ ਪੀ ਸਿੰਘ ਚੱਠਾ ਅਤੇ ਪੰਜਾਬ ਟਰੇਡ ਬੋਰਡ ਦੇ ਡਾਇਰੈਕਟਰ ਰਜਿੰਦਰ ਸਿੰਘ ਮਰਵਾਹਾ ਵੀ ਸ਼ਾਮਲ ਸਨ।

Facebook Comment
Project by : XtremeStudioz