Close
Menu

ਸੁਖਬੀਰ ਸਿੰਘ ਬਾਦਲ ਵਲੋਂ ਛੇਵੇਂ ਵਿਸ਼ਵ ਕਬੱਡੀ ਕਪ ਦੇ ਪ੍ਰੋਗਰਾਮ ਦਾ ਐਲਾਨ

-- 18 September,2015

ਚੰਡੀਗੜ੍ਹ, 18 ਸਤੰਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਛੇਵੇਂ ਵਿਸ਼ਵ ਕਬੱਡੀ ਕੱਪ 2015 ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। ਇਹ ਕਬੱਡੀ ਮਹਾਂਕੁੰਭ 15 ਤੋਂ 28 ਨਵੰਬਰ ਤੱਕ ਕਰਵਾਇਆ ਜਾਵੇਗਾ।
ਇਸ ਪ੍ਰੋਗਰਾਮ ਬਾਬਤ ਫੈਸਲਾ ਅੱਜ ਇਥੇ ਪੰਜਾਬ ਭਵਨ ਵਿਖੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਪੰਜਾਬ ਸ. ਸਿਕੰਦਰ ਸਿੰਘ ਮਲੂਕਾ ਦੀ ਮੌਜੂਦਗੀ ਵਿਚ ਕੀਤਾ ਗਿਆ। ਸ. ਬਾਦਲ, ਜੋਕਿ ਸੂਬੇ ਦੇ ਖੇਡ ਮੰਤਰੀ ਵੀ ਹਨ, ਨੇ ਭਾਰਤ, ਪਾਕਿਸਤਾਨ, ਅਰਜਨਟਾਈਨਾ, ਅਮਰੀਕਾ, ਇੰਗਲੈਂਡ, ਕੈਨੇਡਾ, ਇਰਾਨ, ਸੀਰੀਆ ਲਿਓਨ, ਸਪੇਨ, ਆਸਟ੍ਰੇਲੀਆ ਅਤੇ ਡੈਨਮਾਰਕ ਦੀਆਂ ਟੀਮਾਂ ਨੂੰ ਪੁਰਸ਼ ਵਰਗ ਵਿੱਚ ਭਾਗ ਲੈਣ ਦੀ ਮਨਜੂਰੀ ਦਿੱਤੀ।
ਮਹਿਲਾ ਵਰਗ ਵਿਚ ਭਾਰਤ, ਪਾਕਿਸਤਾਨ, ਅਮਰੀਕਾ, ਨਿਉਜੀਲੈਂਡ, ਕੀਨੀਆ, ਇੰਗਲੈਂਡ, ਡੈਨਮਾਰਕ ਅਤੇ ਮੈਕਸੀਕੋ ਦੀਆਂ ਟੀਮਾਂ ਭਾਗ ਲੈਣਗੀਆਂ।
ਉਦਘਾਟਨੀ ਸਮਾਰੋਹ ਨਹਿਰੂ ਸਟੇਡਿਅਮ ਰੂਪਨਗਰ ਅਤੇ ਸਮਾਪਤੀ ਸਮਾਗਮ ਸਪੋਰਟਸ ਸਟੇਡਿਅਮ ਜਲਾਲਾਬਾਦ, ਫਾਜਿਲਕਾ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ।
ਸਰਕਾਰੀ ਕਾਲਜ ਸਟੇਡਿਅਮ ਗੁਰਦਾਸਪੁਰ, ਸਪੋਰਟਸ ਸਟੇਡਿਅਮ ਆਦਮਪੁਰ ਜਲੰਧਰ, ਸਪੋਰਟਸ ਸਟੇਡਿਅਮ ਢਰੋਲੀ ਭਾਈ ਮੋਗਾ, ਸਪੋਰਟਸ ਸਟੇਡਿਅਮ ਸਰਾਭਾ ਲੁਧਿਆਣਾ, ਸਪੋਰਟਸ ਸਟੇਡਿਅਮ ਚੋਹਲਾ ਸਾਹਿਬ ਤਰਨਤਾਰਨ, ਕਬੱਡੀ ਗਰਾਊਂਡ ਭੁਲੱਥ ਕਪੂਰਥਲਾ, ਸਪੋਰਟਸ ਸਟੇਡਿਅਮ ਬਾਦਲ ਸ੍ਰੀ ਮੁਕਤਸਰ ਸਾਹਿਬ, ਸਪੋਰਟਸ ਸਟੇਡਿਅਮ ਅਟਾਰੀ ਅੰਮ੍ਰਿਤਸਰ, ਕਬੱਡੀ ਸਟੇਡਿਅਮ ਦਿੜਬਾ ਸੰਗਰੂਰ, ਸਪੋਰਟਸ ਸਟੇਡਿਅਮ ਬਰਨਾਲਾ ਅਤੇ ਸਪੋਰਟਸ ਸਟੇਡਿਅਮ ਮਹਿਰਾਜ ਬਠਿੰਡਾ ਨੂੰ ਕਬੱਡੀ ਦੇ ਹੋਰ ਮੈਚ ਕਰਵਾਉਣ ਲਈ ਚੁਣਿਆ ਗਿਆ ਹੈ।
ਉਪ ਮੁੱਖ ਮੰਤਰੀ ਨੇ ਹੋਣ ਵਾਲੇ ਕਬੱਡੀ ਮੈਚਾਂ ਦੇ ਹੋਰਨਾ ਵਿਵਸਥਾਵਾਂ ਦਾ ਵੀ ਜਾਇਜਾ ਲਿਆ।
ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਪ੍ਰਮੁਖ ਸਕੱਤਰ/ਮੁੱਖ ਮੰਤਰੀ ਐਸ.ਕੇ.ਸੰਧੂ, ਪ੍ਰਮੁੱਖ ਸਕੱਤਰ ਵਿੱਤ ਡੀ.ਪੀ.ਰੈਡੀ, ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ ਪੀ.ਐਸ.ਔਜਲਾ, ਵਿਸ਼ੇਸ਼ ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ ਮਨਵੇਸ਼ ਸਿੱਧੂ ਅਤੇ ਰਾਹੁਲ ਤਿਵਾੜੀ ਅਤੇ ਡਾਇਰੈਕਟਰ ਖੇਡ ਵਿਭਾਗ ਰਾਹੁਲ ਗੁਪਤਾ ਸ਼ਾਮਲ ਸਨ।

Facebook Comment
Project by : XtremeStudioz