Close
Menu

ਸੁਖਵੰਤ ਸਿੰਘ ਸਰਾਓ ਨੇ ਪੀ.ਪੀ.ਐਸ.ਸੀ. ਮੈਂਬਰ ਵਜੋਂ ਸਹੁੰ ਚੁੱਕੀ

-- 01 July,2015

ਚੰਡੀਗੜ•, 1 ਜੁਲਾਈ:  ਅੱਜ ਇਥੇ ਪੰਜਾਬ ਰਾਜ ਭਵਨ ਵਿਖੇ ਹੋਏ ਇੱਕ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ• ਦੇ ਪ੍ਰਬੰਧਕ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਸੁਖਵੰਤ ਸਿੰਘ ਸਰਾਓ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ) ਦੇ ਮੈਂਬਰ ਵਜੋਂ ਪਦ ਪ੍ਰਤੀ ਵਫਾਦਾਰੀ, ਮਰਿਯਾਦਾ ਅਤੇ ਗੋਪਨੀਅਤਾ ਕਾਇਮ ਰੱਖਣ ਦੀ ਸਹੁੰ ਚੁਕਾਈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਰਾਜਪਾਲ ਤੋਂ ਸਹੁੰ ਚੁਕਾਈ ਰਸਮ ਆਰੰਭ ਕਰਨ ਦੀ ਪ੍ਰਵਾਨਗੀ ਲਈ।
ਉਨ•ਾਂ ਦੱਸਿਆ ਕਿ ਇਸ ਸਮਾਗਮ ‘ਚ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਸਿਕੰਦਰ ਸਿੰਘ ਮਲੂਕਾ, ਵਿਤ ਮੰਤਰੀ ਸ੍ਰੀ ਪਰਮਿੰਦਰ ਸਿੰਘ ਢੀਂਡਸਾ, ਜਸਟਿਸ ਜਸਬੀਰ ਸਿੰਘ (ਸੇਵਾ ਮੁਕਤ) ਅਤੇ ਸ੍ਰੀ ਸਰਾਓ ਦੇ ਪਰਿਵਾਰਕ ਮੈਂਬਰ ਵੀ ਹਾਜਿਰ ਸਨ।
ਇਸ ਮੌਕੇ ਹਾਜਰ ਹੋਰ ਪਤਵੰਤਿਆਂ ‘ਚ ਸੰਤ ਬਲਬੀਰ ਸਿੰਘ ਘੁੰਨਸ, ਚੌਧਰੀ ਨੰਦ ਲਾਲ ਤੇ ਸ੍ਰੀ ਪ੍ਰਕਾਸ਼ ਚੰਦ ਗਰਗ (ਸਾਰੇ ਮੁੱਖ ਸੰਸਦੀ ਸਕੱਤਰ), ਇਕਬਾਲ ਸਿੰਘ ਝੂੰਦਾ ਅਤੇ ਗੋਬਿੰਦ ਸਿੰਘ ਲੌਂਗੋਵਾਲ (ਦੋਵੇਂ ਵਿਧਾਇਕ), ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ  ਡਾ. ਜਸਪਾਲ ਸਿੰਘ, ਜ਼ਿਲ•ਾ ਅਤੇ ਸੈਸ਼ਨ ਜੱਜ ਜਲੰਧਰ ਰਾਜ ਸ਼ੇਖਰ ਅੱਤਰੀ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਗੁਰਬਚਨ ਸਿੰਘ ਬੱਚੀ ਪ੍ਰਬੰਧਕੀ ਮੈਂਬਰ ਪਾਵਰਕਾਮ, ਦਲਜੀਤ ਸਿੰਘ ਪੀ.ਸੀ.ਐਸ, ਪੀ.ਐਸ.ਐਸ.ਐਸ.ਬੀ ਦੇ ਚੇਅਰਮੈਨ ਸੰਤਾ ਸਿੰਘ ਉਮੈਦਪੁਰ, ਹਰਚਰਨ ਸਿੰਘ ਭੁੱਲਰ ਆਈ.ਪੀ.ਐਸ ਅਤੇ ਹਰਪਾਲ ਜੁਨੇਜਾ ਵੀ ਹਾਜਿਰ ਸਨ।

Facebook Comment
Project by : XtremeStudioz