Close
Menu

ਸੁਪਰਕਿੰਗਸ ਦੀ ਹਾਰ ‘ਤੇ ਸੱਟਾ ਲਗਾਉਂਦਾ ਸੀ ਮਇਅੱਪਨ

-- 22 September,2013

images (6)

ਮੁੰਬਈ-22 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਮੁੰਬਈ ਪੁਲਸ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਐੱਨ. ਸ਼੍ਰੀਨਿਵਾਸਨ ਦਾ ਜਵਾਈ ਅਤੇ ਚੇਨੱਈ ਸੁਪਰ ਕਿੰਗਸ ਦੇ ਸਾਬਕਾ ਚੋਟੀ ਦੇ ਅਧਿਕਾਰੀ ਗੁਰੂਨਾਥ ਮਇਅੱਪਨ ਆਪਣੀ ਹੀ ਟੀਮ ਦੀ ਹਾਰ ‘ਤੇ ਸੱਟਾ ਲਗਾਉਂਦੇ ਸਨ। ਕ੍ਰਿਕਇੰਫੋ ਦੇ ਮੁਤਾਬਕ ਮੁੰਬਈ ਪੁਲਸ ਨੇ ਆਈ. ਪੀ. ਐੱਲ.-6 ਵਿਚ ਸੱਟੇਬਾਜ਼ੀ ਮਾਮਲੇ ਵਿਚ ਦਾਖਲ ਕੀਤੀ ਗਈ ਚਾਰਜਸ਼ੀਟ ਵਿਚ ਇਹ ਦਾਅਵਾ ਕੀਤਾ ਹੈ। ਇਸ ਵਿਚ ਨਾਲ ਹੀ ਕਿਹਾ ਗਿਆ ਹੈ ਕਿ ਮਇਅੱਪਨ ਅਤੇ ਅਭਿਨੇਤਾ ਵਿੰਦੂ ਦਾਰਾ ਸਿੰਘ ਦੇ ਵਿਚ ਕਰੀਬੀ ਸਬੰਧ ਸਨ। ਮਇਅੱਪਨ ਮੈਚ ਤੋਂ ਸਬੰਧਤ ਜਾਣਕਾਰੀ ਵਿੰਦੂ ਨੂੰ ਦਿੰਦਾ ਸੀ ਅਤੇ ਫਿਰ ਵਿੰਦੂ ਉਸ ਨੂੰ ਸੱਟੇਬਾਜ਼ਾਂ ਤੱਕ ਪਹੁੰਚਾਉਂਦਾ ਸੀ। ਪੁਲਸ ਦੇ ਮੁਤਾਬਕ 12 ਮਈ ਨੂੰ ਰਾਜਸਥਾਨ ਰਾਇਲਸ ਅਤੇ ਚੇਨੱਈ ਸੁਪਰਕਿੰਗਸ ਦੇ ਵਿਚ ਖੇਡੇ ਗਏ ਮੈਚ ਮਇਅੱਪਨ ਨੇ ਰਾਤ ਨੂੰ ਅੱਠ ਵਜੇ ਕੇ 58 ਮਿੰਟ ‘ਤੇ ਵਿੰਦੂ ਨੂੰ ਦੱਸਿਆ ਕਿ ਉਸ ਦੀ ਟੀਮ ਇਸ ਮੈਚ ਵਿਚ 130 ਤੋਂ 140 ਦੌੜਾਂ ਬਣਾਵੇਗੀ। ਸੁਪਰ ਕਿੰਗਸ ਨੇ ਉਸ ਮੈਚ ਵਿਚ 141 ਦੌੜਾਂ ਬਣਾਈਆਂ ਸਨ। ਇਸ ਮੈਚ ਵਿਚ ਮਇਅੱਪਨ ਨੇ ਆਪਣੀ ਹੀ ਟੀਮ ਦੀ ਹਾਰ ‘ਤੇ ਸੱਟਾ ਲਗਾਇਆ ਸੀ।

Facebook Comment
Project by : XtremeStudioz