Close
Menu

ਸੁਪਰੀਮ ਕੋਰਟ ਨਾਗਪਾਲ ਦੀ ਮੁਅੱਤਲੀ ‘ਤੇ ਦਾਇਰ ਪਟੀਸ਼ਨ ‘ਤੇ ਸੁਣਵਾਈ ਲਈ ਤਿਆਰ

-- 08 August,2013

T_Id_408264_Durga_Shakti_Nagpal

ਨਵੀਂ ਦਿੱਲੀ- 8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਸੁਪਰੀਮ ਕੋਰਟ ਆਈ. ਏ. ਐਸ. ਅਧਿਕਾਰੀ ਦੁਰਗਾ ਸ਼ਕਤੀ ਨਾਗਪਾਲ ਦੇ ਖਿਲਾਫ ਸਾਰੀਆਂ ਕਾਰਵਾਈਆਂ ਨੂੰ ਰੱਦ ਕਰਨ ਦੀ ਮੰਗ ਕਰਦੀ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਕਰਨ ਨੂੰ ਵੀਰਵਾਰ ਨੂੰ ਸਹਿਮਤ ਹੋ ਗਈ। ਮੁੱਖ ਜੱਜ ਪੀ. ਸਦਾਸ਼ਿਵਮ ਦੀ ਪ੍ਰਧਾਨਗੀ ਵਾਲੀ ਇਕ ਬੈਂਚ ਨੇ ਪਟੀਸ਼ਨ ‘ਤੇ ਸੁਣਵਾਈ ਲਈ 12 ਅਗਸਤ ਦੀ ਤਾਰੀਖ ਤੈਅ ਕੀਤੀ।
ਅਦਾਲਤ ਨੇ ਤੁਰੰਤ ਸੁਣਵਾਈ ਕਰਨ ਲਈ ਪਟੀਸ਼ਨਕਰਤਾ ਦੀ ਬੇਨਤੀ ਦੇ ਬਾਅਦ ਇਹ ਤਾਰੀਖ ਤੈਅ ਕੀਤੀ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਨਾਗਪਾਲ ਧਾਰਮਿਕ ਇਮਾਰਤਾਂ ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਰੋਕਣ ਦੇ ਸੁਪਰੀਮ ਕੋਰਟ ਦੇ ਹੁਕਮ ਦਾ ਪਾਲਨ ਕਰਨ ਦੇ ਬਾਅਦ ਤਕਲੀਫ ਵਿਚ ਹੈ, ਲਿਹਾਜ਼ਾ ਅਦਾਲਤ ਨੂੰ ਉਨ੍ਹਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਵਕੀਲ ਐਮ. ਐਲ. ਸ਼ਰਮਾ ਨੇ ਆਪਣੀ ਪਟੀਸ਼ਨ ਵਿਚ ਉੱਤਰ ਪ੍ਰਦੇਸ਼ ਸਰਕਾਰ ਅਤੇ ਕੇਂਦਰ ਨੂੰ ਵਿਰੋਧੀ ਬਣਾਇਆ ਹੈ।
ਪਟੀਸ਼ਨ ਵਿਚ ਦਲੀਲ ਦਿੱਤੀ ਗਈ ਕਿ ਨਾਗਪਾਲ ਦੇ ਖਿਲਾਫ ਕਾਰਵਾਈ ਮਨਮਾਨੀ ਅਸੰਵਿਧਾਨਕ ਅਤੇ ਮਾੜੀ ਭਾਵਨਾ ਨਾਲ ਪ੍ਰੇਰਿਤ ਹੈ। ਪਟੀਸ਼ਨ ਵਿਚ 2010, ਦੀ ਬੈਂਚ ਦੀ ਆਈ. ਏ. ਐਸ. ਅਧਿਕਾਰੀ ਦੇ ਖਿਲਾਫ ਸਾਰੀਆਂ ਕਾਰਵਾਈਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।

Facebook Comment
Project by : XtremeStudioz