Close
Menu

ਸੁਪਰੀਮ ਕੋਰਟ ਨੇ ਏਆਈਪੀਐਮਟੀ ਪ੍ਰੀਖਿਆ ਕੀਤੀ ਰੱਦ

-- 15 June,2015

ਨਵੀਂ ਦਿੱਲੀ ,15 ਜੂਨ- ਸੁਪਰੀਮ ਕੋਰਟ ਨੇ ਇਕ ਮਹੱਤਵਪੂਰਨ ਅੰਤਰਿਮ ਹੁਕਮ ਵਿਚ ਅਖਿਲ ਭਾਰਤੀ ਪ੍ਰੀ ਮੈਡੀਕਲ ਪ੍ਰੀਖਿਆ (ਏ. ਆਈ. ਪੀ. ਐਮ. ਟੀ.) 2015 ਨੂੰ ਰੱਦ ਕਰ ਦਿੱਤਾ ਹੈ ਤੇ ਸੀ. ਬੀ. ਐਸ. ਈ. ਨੂੰ 4 ਹਫਤਿਆਂ ਫਿਰ ਤੋਂ ਪ੍ਰੀਖਿਆ ਕਰਾਉਣ ਦਾ ਨਿਰਦੇਸ਼ ਦਿੱਤਾ ਹੈ। ਇਸ ਲਈ 6.3 ਲੱਖ ਵਿਦਿਆਰਥੀਆਂ ਨੂੰ ਮੁੜ ਪ੍ਰੀਖਿਆ ਦੇਣੀ ਪਵੇਗੀ।
ਜਸਟਿਸ ਆਰ. ਕੇ. ਅਗਰਵਾਲ ਅਤੇ ਅਮਿਤਾਵ ਰਾਏ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਨੇ ਸੀ. ਬੀ. ਐਸ. ਈ. ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਚਾਰ ਹਫਤਿਆਂ ਵਿਚ ਮੁੜ ਪ੍ਰੀਖਿਆ ਕਰਵਾਏ। ਅਦਾਲਤ ਨੇ ਇਸ ਤੋਂ ਪਹਿਲਾਂ ਕੁਝ ਵਿਦਿਆਰਥੀਆਂ ਦੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰਦੇ ਹੋਏ ਬੀਤੀ 5 ਜੂਨ ਨੂੰ ਐਲਾਨ ਹੋਣ ਵਾਲੀਆਂ ਪ੍ਰੀਖਿਆ ਦੇ ਨਤੀਜਿਆਂ ‘ਤੇ ਰੋਕ ਲਾ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਇਹ ਪਟੀਸ਼ਨਾਂ 10 ਸੂਬਿਆਂ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ‘ਤੇ ਇਲੈਕਟ੍ਰਾਨਿਕ ਉਪਕਰਨ ਜ਼ਰੀਏ ਪ੍ਰਸ਼ਨ ਪੱਤਰ ਲੀਕ ਹੋ ਜਾਣ ਅਤੇ ਆਂਸਰ-ਕੀ ਦਾ ਪ੍ਰਸਾਰ ਹੋ ਜਾਣ ਕਾਰਨ ਦਾਇਰ ਕੀਤੀ ਗਈ ਸੀ।

Facebook Comment
Project by : XtremeStudioz